03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜਲੰਧਰ ਤੋਂ ਨਕੋਦਰ ਹਾਈਵੇ ’ਤੇ ਪ੍ਰਤਾਪਪੁਰਾ ਦੇ ਲੋਕਾਂ ਵਲੋਂ ਬਿਜਲੀ ਬੋਰਡ ਵਿਰੁੱਧ ਰੋਸ ਪ੍ਰਦਰਸ਼ਨ

ਅਜੀਤ ਡੈਸਕ 05-07-2026
ਲਾਂਬੜਾ, 4 ਜੁਲਾਈ (ਗੁਰਮੇਲ ਸਿੰਘ)-ਅੱਜ ਦੁਪਹਿਰ ਵੇਲੇ ਜਲੰਧਰ ਤੋਂ ਨਕੋਦਰ ਹਾਈਵੇ ’ਤੇ ਪਿੰਡ ਪ੍ਰਤਾਪਪੁਰਾ ਦੇ ਲੋਕਾਂ ਵਲੋਂ ਬਿਜਲੀ ਬੋਰਡ ਵਿਰੋਧ ਰੋਡ ਉੱਪਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਪ੍ਰਤਾਪਪੁਰਾ ਦੇ ਸਰਪੰਚ, ਪੰਚਾਂ ਤੇ ਹੋਰ ਪਿੰਡ ਦੇ ਪਤਵੰਤੇ ਲੋਕਾਂ ਨੇ ਰੋਡ ਉੱਪਰ ਧਰਨਾ ਲਗਾ ਕੇ ਪੰਜਾਬ ਰਾਜ ਬਿਜਲੀ ਬੋਰਡ ਵਿਰੋਧ ਨਾਅਰੇ ਲਾ ਕੇ ਪਿੰਡ ਵਿਚ ਆ ਰਹੀਆਂ ਬਿਜਲੀ ਦੀਆਂ ਮੁਸ਼ਕਲਾਂ ਤੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ ਅਤੇ ਪਿੰਡ ਵਿਚ ਆ ਰਹੀ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਕਿਹਾ। ਜਿਸ ਵਿਚ ਪਿੰਡ ਵਿਚ ਟਰਾਂਸ ਫਾਰਮਾਂ ਦੀ ਘਾਟ ਤੇ ਟੁੱਟੀਆਂ ਤਾਰਾਂ ਗਰਮੀ ਕਾਰਨ ਮੀਟਰਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਤੇ ਪਿੰਡ ਵਿਚ ਬਿਜਲੀ ਦੇ ਲੱਗ ਰਹੇ ਭਾਰੀ ਕੱਟਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ ਪਿੰਡ ਵਿਚ ਟਰਾਂਸਫਾਰਮ ਦੀ ਘਾਟ ਕਾਰਨ ਲਾਈਟ ਕਈ ਕਈ ਦਿਨ ਖਰਾਬ ਰਹਿੰਦੀ ਹੈ। ਇਸੇ ਤਰ੍ਹਾਂ ਅੱਜ ਵੀ ਬਿਜਲੀ ਸਪਲਾਈ 2-3 ਦਿਨ ਬੰਦ ਪਈ ਹੈ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸੀ। ਇਸ ਸੰਬੰਧ ਵਿਚ ਪਿੰਡ ਪ੍ਰਤਾਪਪੁਰਾ ਦੇ ਲੋਕਾਂ ਨੇ ਸੜਕ ’ਤੇ ਵਰਦੇ ਮੀਂਹ ਵਿਚ ਬਿਜਲੀ ਬੋਰਡ ਦੇ ਵਿਰੋਧ ਵਿਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਮੌਕੇ ਪਹੁੰਚੇ ਭਾਜਪਾ ਨੇਤਾ ਸਰਬਜੀਤ ਸਿੰਘ ਮੱਕੜ ਤੇ ਚੌਕੀ ਇੰਚਾਰਜ ਵਿਕਟਰ ਮਸੀਹ ਤੇ ਬਿਜਲੀ ਬੋਰਡ ਉਹ ਦੇ ਉੱਚ ਅਧਿਕਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਵਾਅਦਾ ਕੀਤਾ।
ਪਿਛਲੀ ਖ਼ਬਰ ਗੁਰੂ ਸੰਤ ਨਗਰ ’ਚ ਇਕ ਘਰ ’ਤੇ ਤਿੰਨ ਵਾਰ ਹਮਲਾ ਕਾਰਵਾਈ ਨਾ ਕਰਨ ’ਤੇ ਪੁਲਿਸ ਖ਼ਿਲਾਫ਼ ਰੋਸ ਅਗਲੀ ਖ਼ਬਰ ਫੈਂਸੀ ਨੰਬਰ ਦੀ ਸਮਾਂ-ਸੀਮਾ ’ਤੇ ਉੱਠੇ ਸਵਾਲ, ਲੋਕਾਂ ਨੇ ਨੀਤੀ ਵਿਚ ਸੋਧ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।