11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਗਰ ਨਿਗਮ ਵਲੋਂ ਹੜ੍ਹ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ ਜਾਰੀ

ਅਜੀਤ ਡੈਸਕ 02-07-2026
ਜਲੰਧਰ, 1 ਜੁਲਾਈ (ਸ਼ਿਵ)- ਨਗਰ ਨਿਗਮ ਨੇ ਬਰਸਾਤਾਂ ਵਿਚ ਪਾਣੀ ਦੀ ਨਿਕਾਸੀ ਕਰਵਾਉਣ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਜ ਨਗਰ ਨਿਗਮ ਦੀ ਬੇਸਮੈਂਟ ਵਿਚ ਖੋਲੇ ਗਏ ਹੜ੍ਹ ਕੰਟਰੋਲ ਰੂਮ ਦਾ ਹੈਲਪ ਲਾਈਨ ਨੰਬਰ ਜਾਰੀ ਕਰ ਦਿੱਤਾ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੀ ਹਦਾਇਤ ’ਤੇ ਨਗਰ ਨਿਗਮ ਵਲੋਂ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ। ਨਿਗਮ ਵਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਦਾ ਵੱਟਸਐਪ ਨੰਬਰ 75893-89211 ਤੇ ਲੈਂਡਲਾਈਨ ਨੰਬਰ 01812242411 ਜਾਰੀ ਕੀਤਾ ਗਿਆ ਹੈ। ਨਗਰ ਨਿਗਮ ਵਲੋਂ ਜਿਹੜੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਹੁਣ 24 ਘੰਟੇ ਕੰਮ ਕਰਨਗੇ। ਲੋਕ ਬਰਸਾਤਾਂ ਵਿਚ ਪਾਣੀ ਭਰਨ ਸਬੰਧੀ ਸ਼ਿਕਾਇਤਾਂ ਇਸ ਨੰਬਰ ’ਤੇ ਦਰਜ ਕਰਵਾ ਸਕਣਗੇ। ਜਾਣਕਾਰੀ ਮੁਤਾਬਕ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੀ ਹਦਾਇਤ ਤੋਂ ਬਾਅਦ ਓ. ਐਂਡ. ਐਮ. ਨੇ ਸ਼ਹਿਰ ਦੇ ਸਾਰੇ 8 ਸੀਵਰੇਜ ਟਰੀਟਮੈਂਟ ਪਲਾਂਟ ਅਤੇ 38 ਡਿਸਪੋਜਲਾਂ ਦੇ ਸਾਰੇ ਇੰਤਜ਼ਾਮ ਪੂਰੇ ਕਰਨ ਲਈ ਜਿਹੜੀਆਂ ਹਦਾਇਤਾਂ ਦਿੱਤੀਆਂ ਸੀ। ਉਸ ਬਾਰੇ ਤਕਨੀਕੀ ਸਲਾਹਕਾਰ ਇੰਜ. ਸਤਿੰਦਰ ਮਹਾਜਨ ਦਾ ਕਹਿਣਾ ਸੀ ਕਿ ਇਸ ਬਾਰੇ ਰਿਪੋਰਟਾਂ ਮੰਗਵਾ ਲਈਆਂ ਹਨ। ਡਿਸਪੋਜਲਾਂ ’ਤੇ 10 ਤੋਂ 12 ਘੰਟੇ ਲਈ ਵਾਧੂ ਤੇਲ ਰੱਖਣ ਲਈ ਕਿਹਾ ਗਿਆ ਹੈ। ਉਧਰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ 2 ਜੁਲਾਈ ਨੂੰ ਕਈ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਦੌਰਾ ਕਰਕੇ ਉੱਥੇ ਕੀਤੇ ਗਏ ਇੰਤਜ਼ਾਮਾਂ ਬਾਰੇ ਜਾਣਕਾਰੀ ਲਏ ਜਾਣ ਦੀ ਸੰਭਾਵਨਾ ਹੈ। ਨਗਰ ਨਿਗਮ ਇਸ ਕਰਕੇ ਵੀ ਬਰਸਾਤਾਂ ਨੂੰ ਲੈ ਕੇ ਜ਼ਿਆਦਾ ਚੌਕਸ ਹੋ ਗਿਆ ਹੈ ਕਿਉਂਕਿ ਪਿਛਲੇ ਸਾਲ ਪਾਣੀ ਭਰਨ ਨਾਲ ਕਈ ਇਲਾਕਿਆਂ ਵਿਚ ਲੋਕਾਂ ਦਾ ਨੁਕਸਾਨ ਹੋਇਆ ਸੀ। ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਜਨਰੇਟਰ ਨਾਲ ਚੱਲਣ ਕਾਰਨ ਹੀ ਸ਼ਹਿਰ ਵਿਚ ਪਾਣੀ ਬੈਕ ਮਾਰ ਗਿਆ ਸੀ ਤਾਂ ਮਾਡਲ ਟਾਊਨ ਸਮੇਤ ਕਈ ਇਲਾਕਿਆਂ ਵਿਚ ਲੋਕਾਂ ਨੂੰ ਕਾਫੀ ਵਿੱਤੀ ਨੁਕਸਾਨ ਉਠਾਉਣਾ ਪਿਆ ਸੀ। ਉਧਰ ਚਾਹੇ ਨਿਗਮ ਵਲੋਂ ਬਰਸਾਤਾਂ ਨੂੰ ਲੈ ਕੇ ਕਈ ਇੰਤਜ਼ਾਮ ਕੀਤੇ ਜਾ ਰਹੇ ਹਨ ਪਰ ਅਜੇ ਵੀ ਵੈਸਟ ਹਲਕੇ ਸਮੇਤ ਕਈ ਇਲਾਕਿਆਂ ਵਿਚ ਪਾਣੀ ਭਰਨ ਦੀ ਸ਼ੰਕਾ ਬਰਕਰਾਰ ਹੈ ਕਿਉਂਕਿ ਅਜੇ ਉੱਤਰੀ ਤੇ ਵੈਸਟ ਹਲਕੇ ਵਿਚੋਂ ਲੰਘਦੀ ਕਾਲਾ ਸੰਘਿਆਂ ਨਹਿਰ ਦੀ ਸਫ਼ਾਈ ਕੀਤੀ ਜਾਣੀ ਹੈ ਤੇ ਕਾਲੀਆ ਕਾਲੋਨੀ ਕੋਲ ਉਕਤ ਨਹਿਰ ਕਈ ਵਾਰ ਓਵਰ ਫਲੋ ਹੋ ਚੁੱਕੀ ਹੈ ਤਾਂ ਪਾਣੀ ਰਿਹਾਇਸ਼ੀ ਕਾਲੋਨੀਆਂ ਵਿਚ ਜਾ ਕੇ ਨੁਕਸਾਨ ਕਰਦਾ ਰਿਹਾ ਹੈ।
ਭੰਡਾਰੀ ਵਲੋਂ ਉੱਤਰੀ ਹਲਕੇ ਵਿਚ ਬਰਸਾਤਾਂ ਨੂੰ ਲੈ ਕੇ ਪ੍ਰਬੰਧ ਕਰਨ ਲਈ ਮੰਗ ਪੱਤਰ

ਜਲੰਧਰ–ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਹਲਕੇ ਦੇ ਲੋਕਾਂ ਨੇ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੂੰ ਇਕ ਮੰਗ ਪੱਤਰ ਦੇ ਕੇ ਉੱਤਰੀ ਹਲਕੇ ਵਿਚ ਬਰਸਾਤਾਂ ਨੂੰ ਦੇਖਦਿਆਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਸ੍ਰੀ ਭੰਡਾਰੀ ਦਾ ਕਹਿਣਾ ਸੀ ਕਿ ਚੰਦਨ ਨਗਰ ਅੰਡਰ ਬਿ੍ਰਜ ਵਿਚ ਸਫ਼ਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪਾਣੀ ਭਰਨ ਕਰਕੇ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਾਣੀ ਨਿਕਾਸੀ ਲਈ ਮੋਟਰਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਪਏ ਕੂੜੇ ਦੀ ਸਫ਼ਾਈ ਕਰਵਾਈ ਜਾਵੇ। ਇਸ ਤੋਂ ਇਲਾਵਾ ਪ੍ਰੀਤ ਨਗਰ ਵਿਚ ਪਾਣੀ ਭਰਨ ਨੂੰ ਰੋਕਣ ਲਈ ਬਰਸਾਤੀ ਪਾਣੀ ਨਿਕਾਸੀ ਲਈ ਪ੍ਰਾਜੈਕਟ ਬਣਾਇਆ ਗਿਆ ਸੀ। ਉਸ ਦੀ ਸਫ਼ਾਈ ਕਰਵਾਈ ਜਾਵੇ ਤਾਂ ਬਰਸਾਤਾਂ ਵਿਚ ਇਲਾਕੇ ਵਿਚ ਪਾਣੀ ਨਾ ਭਰ ਸਕੇ। ਉਨਾਂ ਕਿਹਾ ਕਿ ਇਹ ਸੀਵਰ ਚੰਗੀ ਤਰਾਂ ਨਾਲ ਪਾਣੀ ਨਿਕਾਸੀ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਉੱਤਰੀ ਹਲਕੇ ਵਿਚ ਲੰਘਦੀ ਕਾਲਾ ਸੰਘਿਆਂ ਨਾਲੇ ਦੀ ਚੰਗੀ ਤਰਾਂ ਨਾਲ ਸਫ਼ਾਈ ਕਰਵਾਈ ਜਾਵੇ ਤਾਂ ਜੋ ਬਰਸਾਤਾਂ ਵਿਚ ਪਾਣੀ ਓਵਰ ਫਲੋ ਨਾ ਹੋ ਕੇ ਰਿਹਾਇਸ਼ੀ ਇਲਾਕਿਆਂ ਵਿਚ ਨਾ ਜਾਵੇ। ਇਸ ਵੇਲੇ ਇਸ ਨਾਲੇ ਦੀ ਸਫ਼ਾਈ ਪਹਿਲ ਦੇ ਤੌਰ ’ਤੇ ਕਰਵਾਈ ਜਾਣੀ ਚਾਹੀਦੀ ਹੈ। ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੇ ਸ੍ਰੀ ਭੰਡਾਰੀ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਸਮੇਂ ਸਿਰ ਹੱਲ ਕਰਵਾਇਆ ਜਾਵੇਗਾ।

ਪਿਛਲੀ ਖ਼ਬਰ ਗੁ. ਸਿੰਘ ਸਭਾ ਦਕੋਹਾ ’ਚ ਬੱਚਿਆਂ ਨੂੰ ਜਪੁਜੀ ਸਾਹਿਬ ਕੰਠ ਅਤੇ ਆਰਤੀ ਗਾਇਨ ਦੀ ਸਿਖਲਾਈ ਦਿੱਤੀ ਅਗਲੀ ਖ਼ਬਰ ਰਣਜੀਤ ਸਿੰਘ ਆਬਕਾਰੀ ਵਿਭਾਗ ਦੇ ਨਵੇਂ ਡੀ. ਈ. ਟੀ. ਸੀ. ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।