11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੁ. ਸਿੰਘ ਸਭਾ ਦਕੋਹਾ ’ਚ ਬੱਚਿਆਂ ਨੂੰ ਜਪੁਜੀ ਸਾਹਿਬ ਕੰਠ ਅਤੇ ਆਰਤੀ ਗਾਇਨ ਦੀ ਸਿਖਲਾਈ ਦਿੱਤੀ

ਅਜੀਤ ਡੈਸਕ 02-07-2026
ਜਲੰਧਰ ਛਾਉਣੀ, 1 ਜੁਲਾਈ (ਪਵਨ ਖਰਬੰਦਾ)-ਗੁਰਦੁਆਰਾ ਸਿੰਘ ਸੱਭਾ ਦਕੋਹਾ ਵਿੱਖੇ ਗਰਮੀਆਂ ਦੀਆਂ ਛੁੱਟੀਆਂ ਵਿਚ ਛੋਟੇ ਬੱਚਿਆਂ ਦਾ ਕੈਂਪ 10 ਜੂਨ ਤੋਂ 30 ਜੂਨ ਤੱਕ ਲਗਾਇਆ ਗਿਆ, ਜਿਸ ਵਿਚ ਬੱਚਿਆਂ ਨੂੰ ਜਪੁਜੀ ਸਾਹਿਬ ਕੰਠ ਕਰਵਾਇਆ ਅਤੇ ਆਰਤੀ ਗਾਇਨ ਕਰਨਾ ਸਿਖਾਈ ਗਈ । ਸਮਰ ਕੈਂਪ ਦੇ ਮੁੱਖ ਪ੍ਰਬੰਧਕ ਸ. ਜਸਬੀਰ ਸਿੰਘ ਦਕੋਹਾ ਨੇ ਦਸਿਆ ਕਿ ਪਿੱਛਲੇ ਦੋ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਵਾਸਤੇ ਕੈਂਪ ਲਗਾਏ ਗਏ ਸਨ, ਉਹਨਾਂ ਦੱਸਿਆ ਕਿ ਇਸ ਵਾਰ ਉਹਨਾਂ ਤੋਂ ਇਲਾਵਾ ਹਰਪ੍ਰੀਤ ਕੋਰ, ਮਨਜੀਤ ਕੌਰ ਚੋਪੜਾ, ਹਰਪ੍ਰੀਤ ਕੌਰ ਲਾਬਾਂ, ਸਤਵਿੰਦਰ ਕੌਰ, ਮਨਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੇ ਵੀ ਤਕਰੀਬਨ 50 ਬੱਚਿਆਂ ਨੂੰ ਗੁਰਬਾਣੀ ਸਿਖਾਉਣ ਵਿੱਚ ਆਪਣਾ ਸਾਰਥਕ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ 30 ਜੂਨ ਨੂੰ ਸੰਧਿਆ ਵੇਲੇ ਦੇ ਦੀਵਾਨ ਵਿੱਚ ਸਾਰੇ ਬੱਚਿਆਂ ਨੂੰ ਮੋਮੈਂਟੋ, ਸਰਟੀਫਿਕੇਟ, ਨਗਦ ਇਨਾਮ ਅਤੇ ਸਿਰਪਾਓ ਦਿੱਤੇ ਗਏ। ਬੱਚਿਆਂ ਨੂੰ ਸਨਮਾਨ ਕਰਨ ਸਮੇਂ ਸੱਚਖੰਡ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ, ਜਥੇਦਾਰ ਕੁਲਵੰਤ ਸਿੰਘ ਮੰਨਣ, ਚੀਫ ਸੈਕਟਰੀ ਐਸਜੀਪੀਸੀ, ਸਹਿਜ ਪਾਠ ਸੰਸਥਾ ਦੇ ਭਾਈ ਦਿਲਬਾਗ ਸਿੰਘ, ਸ. ਰਣਜੀਤ ਸਿੰਘ ਰਾਣਾ, ਸ. ਗੁਰਬਚਨ ਸਿੰਘ ਮੱਕੜ, ਸ. ਜਗਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ। ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜਰੀ ਭਰੀ ਅਤੇ ਕੈਂਪ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ। ਕੈਂਪ ਦੇ ਮੁੱਖ ਪ੍ਰਬੰਧਕ ਸ. ਜਸਬੀਰ ਸਿੰਘ ਦਕੋਹਾ ਨੇ ਦੱਸਿਆ ਕਿ ਹੁਣ ਗੁਰਦੁਆਰਾ ਸਾਹਿਬ ਵਿੱਖੇ ਹਰ ਐਤਵਾਰ ਸਵੇਰੇ 8-30 ਤੋਂ 9-15 ਵੱਜੇ ਤੱਕ ਬੱਚਿਆਂ ਦੀ ਗੁਰਮਤਿ ਦੀ ਕਲਾਸ ਲੱਗਿਆ ਕਰੇਗੀ।
ਪਿਛਲੀ ਖ਼ਬਰ ਨਿਤਿਨ ਕੋਹਲੀ ਦੇ ਦਫ਼ਤਰ ’ਚ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ’ਤੇ ਮਨਾਈ ਖੁਸ਼ੀ ਅਗਲੀ ਖ਼ਬਰ ਨਗਰ ਨਿਗਮ ਵਲੋਂ ਹੜ੍ਹ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।