11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰਣਜੀਤ ਸਿੰਘ ਆਬਕਾਰੀ ਵਿਭਾਗ ਦੇ ਨਵੇਂ ਡੀ. ਈ. ਟੀ. ਸੀ. ਨਿਯੁਕਤ

ਅਜੀਤ ਡੈਸਕ 02-07-2026
zਜਲੰਧਰ, 1 ਜੁਲਾਈ (ਸ਼ਿਵ)-ਪੰਜਾਬ ਸਰਕਾਰ ਵਲੋਂ ਅੱਜ ਕਰ ਤੇ ਆਬਕਾਰੀ ਵਿਭਾਗ ਵਿਚ ਵੱਡੇ ਪੱਧਰ ’ਤੇ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਅੱਜ 97 ਈ. ਟੀ. ਓ. ਦੀਆਂ ਅਤੇ 40 ਦੇ ਕਰੀਬ ਸਹਾਇਕ ਕਮਿਸ਼ਨਰ ਤੇ ਉਸ ਤੋਂ ਉੱਪਰ ਵਾਲੇ ਅਹੁਦੇ ਵਾਲੇ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਲੰਧਰ ਵਿਚ ਆਬਕਾਰੀ ਵਿਭਾਗ ਦੇ ਡੀ. ਈ. ਟੀ.ਸੀ. ਸੁਰਿੰਦਰ ਕੁਮਾਰ ਗਰਗ ਦੀ ਜਗਾ ਰਣਜੀਤ ਸਿੰਘ ਨੂੰ ਨਵਾਂ ਡੀ. ਈ. ਟੀ. ਸੀ. ਨਿਯੁਕਤ ਕੀਤਾ ਗਿਆ ਹੈ ਜਦਕਿ ਸ੍ਰੀ ਗਰਗ ਨੂੰ ਡਿਪਟੀ ਕਮਿਸ਼ਨਰ ਸਟੇਟ ਟੈਕਸ ਰੋਪੜ ਡਵੀਜ਼ਨ ਲਗਾਇਆ ਗਿਆ ਹੈ। ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਵੈਸਟ ਹਲਕੇ ਦੇ ਨਵਜੀਤ ਸਿੰਘ ਦੀ ਥਾਂ ’ਤੇ ਹਰਸਿਮਰਤ ਕੌਰ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਨਵਜੀਤ ਸਿੰਘ ਨੂੰ ਕਪੂਰਥਲਾ ਦੇ ਸਹਾਇਕ ਕਮਿਸ਼ਨਰ ਆਬਕਾਰੀ ਸਥਾਈ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਹੜ੍ਹ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ ਜਾਰੀ ਅਗਲੀ ਖ਼ਬਰ ਸੋਫੀ ਪਿੰਡ ਬਾਈਪਾਸ ਰੋਡ ’ਤੇ ਬਿਨਾਂ ਨਕਸ਼ਾ ਪਾਸ ਗੈਰ-ਕਾਨੂੰਨੀ ਉਸਾਰੀਆਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।