07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਸਰਕਲ ਕਰਤਾਰਪੁਰ ਸ਼ਹਿਰੀ ਦੇ ਪ੍ਰਧਾਨ ਬਣੇ ਸੇਵਾ ਸਿੰਘ ਜਲੰਧਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਅਜੀਤ ਡੈਸਕ 26-06-2026
ਜਲੰਧਰ, 25 ਜੂਨ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਕਰਤਾਰਪੁਰ ਦੇ ਇੰਚਾਰਜ਼ ਮਹਿੰਦਰ ਸਿੰਘ ਕੇ.ਪੀ. ਦੀ ਸਿਫਾਰਸ਼ ’ਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਮਨਜੀਤ ਸਿੰਘ ਸਾਬਕਾ ਕੋਂਸਲਰ ਨੂੰ ਕਰਤਾਰਪੁਰ ਸ਼ਹਿਰੀ ਸਰਕਲ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸੇਵਾ ਸਿੰਘ ਸਾਬਕਾ ਪ੍ਰਧਾਨ ਨੂੰ ਜਲੰਧਰ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮਨਜੀਤ ਸਿੰਘ ਅਤੇ ਸੇਵਾ ਸਿੰਘ ਵਲੋਂ ਪਾਰਟੀ ਹਾਈਕਮਾਨ ਅਤੇ ਹਲਕਾ ਇੰਚਾਰਜ਼ ਮਹਿੰਦਰ ਸਿੰਘ ਕੇ.ਪੀ. ਦਾ ਧੰਨਵਾਦ ਕੀਤਾ ਗਿਆ ਤੇ ਮਨਜੀਤ ਸਿੰਘ ਅਤੇ ਸੇਵਾ ਸਿੰਘ ਵਲੋਂ ਕਿਹਾ ਗਿਆ ਕਿ ਪਾਰਟੀ ਨੇ ਨਵੀ ਜੁੰਮੇਵਾਰੀ ਸਾਨੂੰ ਦਿੱਤੀ ਹੈ ਉਸਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ। ਇਸ ਮੌਕੇ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਕਾਹਲੋਂ, ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ, ਸੀਨੀਅਰ ਆਗੂ ਗੁਰਦੇਵ ਸਿੰਘ ਮਾਹਲ, ਸਰਦੂਲ ਸ ਸਿੰਘ ਬੂਟਾ ਸਰਕਲ ਪ੍ਰਧਾਨ, ਹਰਬੋਲਿੰਦਰ ਸਿੰਘ ਬੋਲਿਨਾ ਸਰਕਲ ਪ੍ਰਧਾਨ, ਰਤਨ ਸਿੰਘ ਟਿਵਾਣਾ ਸਰਕਲ ਪ੍ਰਧਾਨ, ਬਲਜੀਤ ਸਿੰਘ ਸੋਹਲ ਸਰਕਲ ਪ੍ਰਧਾਨ, ਸਤਨਾਮ ਸਿੰਘ ਮਿੰਟੂ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਸ਼ਿੰਦਾ ਸਰਕਲ ਪ੍ਰਧਾਨ, ਜਸਪਾਲ ਸਿੰਘ ਪੱਪੂ ਗਾਖਲ ਸਰਕਲ ਪ੍ਰਧਾਨ, ਮਨੋਹਰ ਸਿੰਘ ਸਰਕਲ ਪ੍ਰਧਾਨ, ਨਰੇਸ਼ ਕੁਮਾਰ ਅਗਰਵਾਲ ਸਾਬਕਾ ਚੇਅਰਮੈਨ, ਕੁਲਵਿੰਦਰ ਸਿੰਘ ਲਈ ਸਾਬਕਾ ਕੋਂਸਲਰ, ਸੁੱਚਾ ਸਿੰਘ ਭੁੱਲਰ, ਹਰਵਿੰਦਰ ਸਿੰਘ ਰਿੰਕੂ, ਪੰਕਜ਼ ਕੁਮਾਰ ਆਦਿ ਵਲੋਂ ਨਵੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਨਵੀਆਂ ਨਿਯੁਕਤੀਆਂ ਲਈ ਪਾਰਟੀ ਹਾਈ ਕਮਾਨ ਤੇ ਮਹਿੰਦਰ ਸਿੰਘ ਕੇ.ਪੀ. ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ ਅਤੇ ਪਰਿਵਾਰਕ ਮੁੱਲ੍ਹਾਂ ਨੂੰ ਦਿੱਤਾ... ਅਗਲੀ ਖ਼ਬਰ ਮਾਸਿਕ ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਵੱਖ-ਵੱਖ ਮੁੱਦਿਆਂ ’ਤੇ ਕੀਤੀ ਵਿਚਾਰ-ਚਰਚਾ ਫਿਟ ਦੀ ਮੀਟਿੰਗ ਤੇ ਗ੍ਰੈਂਡ ਸਮਰ ਸੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।