29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

‘ਬਾਪੂ ਤੇਰੇ ਕਰਕੇ ਮੈਂ ਪੈਰਾਂ ’ਤੇ ਖਲ੍ਹੋ ਗਿਆ...’

ਅਜੀਤ ਡੈਸਕ 21-06-2026
ਜਲੰਧਰ, 20 ਜੂਨ (ਜਸਪਾਲ ਸਿੰਘ)-ਇਨਸਾਨ ਦੀ ਜ਼ਿੰਦਗੀ ’ਚ ਜਿੱਥੇ ਮਾਂ ਨੂੰ ਮਮਤਾ ਦੀ ਮੂਰਤ ਕਿਹਾ ਗਿਆ ਹੈ, ਉੱਥੇ ਪਿਤਾ ਇਕ ਅਜਿਹਾ ਰੁੱਖ ਹੁੰਦਾ ਹੈ, ਜੋ ਆਪ ਤਾਂ ਸਾਰੀ ਜ਼ਿੰਦਗੀ ਧੁੱਪ ’ਚ ਸੜਦਾ ਹੈ ਪਰ ਆਪਣੇ ਪਰਿਵਾਰ ਨੂੰ ਛਾਂ ਰੂਪੀ ਖੁਸ਼ੀਆਂ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਸੰਸਾਰ ’ਚ ਪਿਤਾ ਇਕ ਅਜਿਹਾ ਰਿਸ਼ਤਾ ਹੈ, ਜਿਸਦੀ ਛਾਂ ਜਾਂ ਨਿੱਘ ’ਚ ਇਨਸਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੁੰਦਾ। ਇਹ ਪਿਤਾ ਹੀ ਹੁੰਦਾ ਹੈ, ਜੋ ਆਪਣੇ ਬੱਚਿਆਂ ਦੀ ਤਰੱਕੀ ਤੇ ਖੁਸ਼ੀ ਲਈ ਹਰ ਤਰ੍ਹਾਂ ਦੇ ਹਾਲਾਤ ਨਾਲ ਟਕਰਾ ਜਾਂਦਾ ਹੈ ਤੇ ਇਕ ਪਿਤਾ ਹੀ ਚਾਹੁੰਦਾ ਹੈ ਕਿ ਉਸ ਦੀ ਧੀ ਜਾਂ ਪੁੱਤ ਉਸ ਤੋਂ ਵੀ ਜ਼ਿਆਦਾ ਤਰੱਕੀ ਕਰਨ ਤੇ ਜ਼ਿੰਦਗੀ ’ਚ ਹਰ ਚੀਜ਼ ਹਾਸਿਲ ਕਰਨ, ਜੋ ਉਹ ਖੁਦ ਹਾਸਿਲ ਨਹੀਂ ਕਰ ਸਿਕਆ। ਸੰਸਾਰ ’ਚ ਇਕ ਪਿਤਾ ਹੀ ਹੈ, ਜੋ ਆਪਣੀਆਂ ਖਾਹਿਸ਼ਾਂ ਮਾਰ ਕੇ ਬੱਚਿਆਂ ਦੇ ਹਰ ਤਰ੍ਹਾਂ ਦੇ ਚਾਅ ਲਾਡ ਪੂਰੇ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ’ਚ ਪਿਤਾ ਦੀ ਅਹਿਮੀਅਤ ਬਹੁਤ ਗਹਿਰੀ ਤੇ ਅਟੱਲ ਹੁੰਦੀ ਹੈ। ਪਿਤਾ ਸਿਰਫ ਪਰਿਵਾਰ ਦਾ ਮੁਖੀ ਹੀ ਨਹੀਂ ਹੁੰਦਾ, ਬਲਕਿ ਇਕ ਅਜਿਹਾ ਸਹਾਰਾ ਹੁੰਦਾ ਹੈ, ਜੋ ਚੁੱਪਚਾਪ ਆਪਣੇ ਸੁਪਨੇ ਪਿੱਛੇ ਛੱਡ ਕੇ ਬੱਚਿਅਆਂ ਦੇ ਸੁਪਨੇ ਪੂਰੇ ਕਰਦਾ ਹੈ। ਪਿਤਾ ਦੀ ਮਿਹਨਤ ਦਿਖਾਈ ਨਹੀਂ ਦਿੰਦੀ ਪਰ ਘਰ ਿਵਚ ਸਰੁੱਖਿਆ, ਸਹੂਲਤਾਂ ਤੇ ਸਥਿਰਤਾ ਉਸ ਦੀ ਬਦੌਲਤ ਹੀ ਹੁੰਦੀ ਹੈ। ਪਿਤਾ ਇਕ ਅਜਿਹਾ ਸ਼ਖਸ ਹੈ, ਜੋ ਕੇਵਲ ਬੱਚਿਆਂ ਨੂੰ ਰੋਜ਼ੀ-ਰੋਟੀ ਹੀ ਨਹੀਂ ਦਿੰਦਾ ਬਲਕਿ ਉਨਵਾਂ ਨੂੰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਜਾਣੂ ਕਰਵਾਉਂਦਾ ਹੋਇਆ ਉਨ੍ਹਾਂ ਨੂੰ ਸੱਚਾਈ, ਜ਼ਿੰਮੇਵਾਰੀ ਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਂਦਾ ਹੈ। ਬੇਸ਼ੱਕ ਪਿਤਾ ਬਾਹਰੋਂ ਸਖਤ ਦਿਖਾਈ ਦਿੰਦਾ ਹੈ ਪਰ ਅੰਦਰ ਤੋਂ ਉਹ ਬਹੁਤ ਹੀ ਨਰਮ ਦਿਲ ਹੁੰਦਾ ਹੈ ਤੇ ਮਾਂ ਵਾਂਗ ਹੀ ਬੱਚਿਆਂ ਨੂੰ ਪਿਆਰ ਤੇ ਨਿੱਘ ਦਿੰਦਾ ਹੈ।
ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਕਰਦੇ ਹਨ ਮੇਰੇ ਪਿਤਾ-ਦਿਵਾਂਸ਼ੀ ਭੱਲਾ
ਭੋਗਪੁਰ ਨਿਵਾਸੀ ਦਿਵਾਂਸ਼ੀ ਭੱਲਾ ਬੇਸ਼ੱਕ ਅਜੇ 9ਵੀਂ ਕਲਾਸ ’ਚ ਪੜ੍ਹਦੀ ਹੈ ਪਰ ਉਹ ਆਪਣੇ ਪਿਤਾ ਅਸ਼ਵਨ ਭੱਲਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਹ ਕਹਿੰਦੀ ਹੈ ਕਿ ਪ੍ਰਮਾਤਮਾ ਹਰ ਕਿਸੇ ਨੂੰ ਮੇਰੇ ਪਾਪਾ ਵਰਗਾ ਪਿਤਾ ਹੀ ਦੇਵੇ। ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਹੇ ਅਸ਼ਵਨ ਭੱਲਾ ਇਸ ਸਮੇਂ ਜ਼ਿਲ੍ਹਾ ਕਾਂਗਰਸ ’ਚ ਉੱਚ ਅਹੁਦੇ ’ਤੇ ਹਨ ਤੇ ਇਕ ਸਫਲ ਕਾਰੋਬਾਰੀ ਹਨ। ਉਨ੍ਹਾਂ ਦੀਆਂ ਦੋ ਬੇਟੀਆਂ ਦਿਵਾਂਸ਼ੀ ਭੱਲਾ ਤੇ ਪਨਵੀ ਭੱਲਾ ਹਨ। ਦਿਵਾਂਸ਼ੀ ਭੱਲਾ ਆਪਣੇ ਪਿਤਾ ਅਸ਼ਵਨ ਭੱਲਾ ਬਾਰੇ ਗੱਲ ਕਰਦੀ ਹੋਈ ਬਹੁਤ ਹੀ ਮਾਣ ਨਾਲ ਕਹਿੰਦੀ ਹੈ ਕਿ ‘ਪਾਪਾ ਨੇ ਕਦੇ ਵੀ ਉਨ੍ਹਾਂ ਨੂੰ ਧੀਆਂ’ ਨਹੀਂ ਸਮਝਿਆ ਤੇ ਪੁੱਤਰਾਂ ਵਾਂਗ ਪਰਵਰਿਸ਼ ਕੀਤੀ ਹੈ।’ ਉਨ੍ਹਾਂ ਦੀ ਕੋਈ ਵੀ ਅਜਿਹੀ ਖਾਹਿਸ਼ ਨਹੀਂ, ਜਿਸ ਨੂੰ ਉਨ੍ਹਾਂ ਝੱਟ ਦੇਣੀ ਪੂਰਾ ਨਾ ਕੀਤਾ ਹੋਵੇ। ਪਾਪਾ ਨੂੰ ਆਪਣਾ ਆਦਰਸ਼ ਦੱਸਦੀ ਹੋਈ ਦਿਵਾਂਸ਼ੀ ਕਹਿੰਦੀ ਹੈ ਕਿ ਪਾਪਾ ਨੇ ਕਦੇ ਵੀ ਉਨ੍ਹਾਂ ਨੂੰ ਲੜਕੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਤੇ ਲੜਕਿਆਂ ਵਾਂਗ ਹਰ ਖੇਤਰ ’ਚ ਅੱਗੇ ਵਧਣ ਦਾ ਮੌਕਾ ਦਿੱਤਾ। ਉਸ ਨੇ ਕਿਹਾ ਕਿ ਵੱਡੀ ਹੋ ਕੇ ਉਹ ਵੀ ਆਪਣੇ ਪਿਤਾ ਵਾਂਗ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।
ਪਿਛਲੀ ਖ਼ਬਰ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਸ਼ਹੀਦੀ ਜੋਡ਼ ਮੇਲੇ ਦੇ ਦੂਸਰੇ ਦਿਨ ਅਲੌਕਿਕ ਕੀਰਤਨ ਦਰਬਾਰ ਅਗਲੀ ਖ਼ਬਰ ਸੰਗਠਿਤ ਅਪਰਾਧਿਕ ਗਰੋਹ ਦੇ ਚਾਰ ਸਾਥੀ ਮਾਰੂ ਹਥਿਆਰਾਂ ’ਤੇ ਕਾਰ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।