29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੰਗਠਿਤ ਅਪਰਾਧਿਕ ਗਰੋਹ ਦੇ ਚਾਰ ਸਾਥੀ ਮਾਰੂ ਹਥਿਆਰਾਂ ’ਤੇ ਕਾਰ ਸਮੇਤ ਕਾਬੂ

ਅਜੀਤ ਡੈਸਕ 21-06-2026
ਜਲੰਧਰ, 20 ਜੂਨ (ਜਸਪਾਲ ਸਿੰਘ)-ਸੀ. ਆਈ. ਏ. ਸਟਾਫ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਵਿਦੇਸ਼ ’ਚ ਬੈਠੇ ਗੈਂਗਸਟਰ ਡੋਨੀ ਬੱਲ ਅਤੇ ਏਕਮ ਯੂ. ਕੇ. ਦੇ ਚਾਰ ਗੁਰਗਿਆਂ (ਸਾਥੀਆਂ) ਨੂੰ ਹਥਿਆਰਾਂ ਗੋਲੀ ਸਿੱਕੇ ਤੇ ਕਾਰ ਸਮੇਤ ਗਿ੍ਫਤਾਰ ਕਰ ਲਿਆ। ਜਿਨ੍ਹਾਂ ਦੀ ਪਛਾਣ ਨਿਤਿਸ਼ ਛਾਬੜਾ ਉਰਫ ਲਵ ਪੁੱਤਰ ਸਵਰਗੀ ਸੁਰੇਸ਼ ਕੁਮਾਰ ਵਾਸੀ ਭਗਤ ਸਿੰਘ ਨਗਰ ਮਾਡਲ ਹਾਊਸ ਜਲੰਧਰ, ਨਵਲ ਭਾਰਦਵਾਜ ਉਰਫ ਬਿੱਲਾ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਤੇ ਡਾਕਖਾਨਾ ਜੰਡਿਆਲਾ ਥਾਣਾ ਸਦਰ ਜਲੰਧਰ, ਮੁਕੁਲ ਗੋਰੀ ਪੁੱਤਰ ਚਮਨ ਲਾਲ ਵਾਸੀ ਭਾਰਗੋ ਕੈਂਪ ਅਤੇ ਪ੍ਰਿੰਸ ਪੁੱਤਰ ਰਮੇਸ਼ ਕੁਮਾਰ ਵਾਸੀ ਈਸ਼ਵਰ ਨਗਰ ਬਸਤੀ ਸ਼ੇਖ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ’ਚ ਪੁਲਿਸ ਨੇ ਹਥਿਆਰ, ਗੋਲੀ ਸਿੱਕਾ ਤੇ ਕਾਰ ਵੀ ਬਰਾਮਦ ਕੀਤੀ ਹੈ। ਮੁੱਢਲੀ ਪੁਛਗਿਛ ’ਚ ਸਾਹਮਣੇ ਆਇਆ ਕਿ ਇਹ ਚਾਰੇ ਦੋਸ਼ੀ ਸੰਗਠਿਤ ਅਪਰਾਧਿਕ ਗਰੋਹ ਦੇ ਮੈਂਬਰ ਹਨ ਤੇ ਵਿਦੇਸ਼ ’ਚ ਬੈਠੇ ਆਪਣੇ ਹੈਂਡਲਰਾਂ ਦੇ ਕਹਿਣ ’ਤੇ ਫਿਰੌਤੀ ਮੰਗਣ ਤੇ ਫਾਈਰਿੰਗ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਿਤਿਸ਼ ਛਾਬੜਾ ਉਰਫ ਲਵ ਕੋਲੋਂ ਪੁਲਿਸ ਨੇ ਇਕ ਜਗਾਨਾ ਪਿਸਤੌਲ ਸਮੇਤ ਮੈਗਜ਼ੀਨ, 9 ਐਮ.ਐਮ. ਦੇ ਦੋ ਜ਼ਿੰਦਾ ਰੌਂਦ, ਨਵਲ ਭਾਰਦਵਾਜ ਉਰਫ ਬਿੱਲਾ ਕੋਲੋਂ ਇਕ 30 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ ਦੋ ਜ਼ਿੰਦਾ ਰੌਂਦ, ਮੁਕੁਲ ਗੋਰੀ ਕੋਲੋਂ ਇਕ ਗਲੌਕ (ਪਿਸਤੌਲ) ਸਮੇਤ ਮੈਗਜ਼ੀਨ ਤੇ 9 ਐਮ. ਐਮ. ਦੇ ਜਿੰਦਾ ਰੌਂਦ ਅਤੇ ਪ੍ਰਿੰਸ ਕੋਲੋਂ ਇਕ ਦਾਤਰ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਦਾਤਾਂ ’ਚ ਵਰਤੀ ਜਾ ਰਹੀ ਮਾਰੂਤੀ ਬਰੇਜ਼ਾ ਕਾਰ ਵੀ ਕਬਜ਼ੇ ’ਚ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਨਿਤਿਸ਼ ਛਾਬੜਾ ਉਰਫ ਲਵ ਵਿਦੇਸ਼ ’ਚ ਬੈਠੇ ਗੈਂਗਸਟਰ ਡੋਨੀ ਬਲ ਅਤੇ ਏਕਮ ਯੂ. ਕੇ. ਦੇ ਸੰਪਰਕ ’ਚ ਸੀ ਤੇ ਇਹ ਗੈਂਗਸਟਰ ਵਿਦੇਸ਼ ’ਚ ਬੈਠ ਕੇ ਫਿਰੌਤੀ ਦੀਆਂ ਕਾਲਾਂ ਕਰਵਾਉਂਦੇ ਸਨ ਤੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤਾਂ ਦੇ ਟਿਕਾਣਿਆਂ ’ਤੇ ਫਾਈਰਿੰਗ ਕਰਕੇ ਦਹਿਸ਼ਤ ਫੈਲਾਉਦੇ ਸਨ। ਨਿਤਿਸ਼ ਛਾਬੜਾ ਹੀ ਇਨ੍ਹਾਂ ਦਾ ਮੁੱਖ ਸੰਪਰਕ ਸੀ ਤੇ ਉਹ ਹੀ ਆਪਣੇ ਹੋਰਨਾਂ ਸਾਥੀਆਂ ਹਦਾਇਤਾਂ ਪਹੁੰਚਾਉਂਦਾ ਸੀ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਵਲ ਭਾਰਦਵਾਜ ਉਰਫ ਬਿੱਲਾ ਬੀਤੀ 12 ਜੂਨ ਨੂੰ ਬੀ. ਐਮ. ਐਸ.ਕਿਸ਼ਨਪੁਰਾ ਚੌਂਕ ਜਲੰਧਰ ਵਿਖੇ ਹੋਈ ਫਾਈਰਿੰਗ ਦੀ ਵਾਰਦਾਤ ’ਚ ਸ਼ਾਮਿਲ ਸੀ, ਜਦਕਿ ਇਸ ਮਾਮਲੇ ’ਚ ਉਸ ਦਾ ਸਾਥੀ ਕੁਸ਼ ਵਾਸੀ ਜਲੰਧਰ ਪਹਿਲਾਂ ਹੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬੀਤੀ 29 ਮਈ ਨੂੰ ਪਿੰਡ ਹਿਉਂ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ ਫਾਇਰਿੰਗ ਦੀ ਵਾਰਦਾਤ ’ਚ ਵੀ ਨਵਲ ਵਲੋਂ ਫਾਈਰਿੰਗ ਕੀਤੀ ਗਈ ਸੀ ਤੇ ਨਿਤਿਸ਼ ਛਾਬੜਾ ਵੀ ਉਸ ਨਾਲ ਮੌਜੂਦ ਸੀ।
ਪਿਛਲੀ ਖ਼ਬਰ ‘ਬਾਪੂ ਤੇਰੇ ਕਰਕੇ ਮੈਂ ਪੈਰਾਂ ’ਤੇ ਖਲ੍ਹੋ ਗਿਆ...’ ਅਗਲੀ ਖ਼ਬਰ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਬਣਾਇਆ ਜਾਵੇਗਾ ਅਪਰਾਧ ਮੁਕਤ-ਸਤਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।