26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਿਵਲ ਪਸ਼ੂ ਹਸਪਤਾਲ ਜਮਸ਼ੇਰ ਵਲੋਂ ਵਿਭਾਗੀ ਸਕੀਮਾਂ ਅਤੇ ਪਸ਼ੂਆਂ ਦੀਆ ਸਮੱਸਿਆਵਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 15-06-2026
ਜਮਸ਼ੇਰ ਖਾਸ, 14 ਜੂਨ (ਹਰਵਿੰਦਰ ਕੁਮਾਰ)-ਡਿਪਟੀ ਡਾਇਰੈਕਟਰ ਡਾਕਟਰ ਰਾਮ ਮੂਰਤੀ ਅਤੇ ਸੀਨੀਅਰ ਵੈਟਨਰੀ ਅਫਸਰ ਜਲੰਧਰ-1 ਜਸਬੀਰ ਸਿੰਘ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਵੱਲੋਂ ਵਿਭਾਗੀ ਸਕੀਮਾਂ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵੈਟਰਨਰੀ ਅਫਸਰ ਡਾਕਟਰ ਅਭਿਮੰਨਿਊ ਜਮਸ਼ੇਰ ਖਾਸ ਅਤੇ ਵੈਟਨਰੀ ਇੰਸਪੈਕਟਰ ਹਰਪ੍ਰੀਤ ਵਲੋਂ ਵਿਭਾਗੀ ਸਕੀਮਾਂ ਜਿਵੇਂ ਕਿਸਾਨ ਕ੍ਰੈਡਿਟ ਕਾਰਡ ,ਗਾਵਾਂ ਦੇ ਵੱਛੀਆਂ ਵਾਲੇ ਟੀਕੇ, ਸਹੀ ਇਲਾਜ ਤੇ ਸਹੀ ਸਾਂਭ ਸੰਭਾਲ ਵਾਰੇ ਅਤੇ ਯੁਰੋਮਿਨ ਲਿਕ ਦੇ ਲਾਭ ਬਾਰੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ 'ਤੇ ਬਿਮਾਰ ਪਸ਼ੂਆਂ ਦਾ ਇਲਾਜ ਸਬੰਧੀ ਜਾਣਕਾਰੀ ਵੀ ਦਿੱਤੀ ਗਈ | ਕੈਂਪ ਦੌਰਾਨ ਵੈਟਰਨਰੀ ਇੰਸਪੈਕਟਰ ਹਰਪ੍ਰੀਤ ਨੇ ਕਿਸਾਨ ਵੀਰਾਂ ਨੂੰ ਡੇਆਰੀ ਫਾਰਮਿੰਗ ਦੇ ਧੰਦੇ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਇਸ ਧੰਦੇ ਵਿੱਚ ਆਉਣ ਲਈ ਪ੍ਰੇਰਿਤ ਕੀਤਾ | ਕੈਂਪ ਦੌਰਾਨ ਲਖਵਿੰਦਰ ਸਿੰਘ ਕਾਹਲੋ, ਵਿੱਕੀ ਭਲਵਾਨ ਭੌਡੇ ਸਪਰਾਏ, ਬਲਵੀਰ ਅਹੀਰ ਨਾਨਕ ਪਿੰਡੀ, ਲਖਵਿੰਦਰ ਸਿੰਘ ਚੰਨਣਪੁਰ, ਸਰਬਜੀਤ ਸਿੰਘ ਸਪਰਾ, ਜਗਜੀਤ ਸਿੰਘ, ਕੁਲਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇਕਹਿਰੀ ਪੁਲੀ ਤੇ ਦੋਮੋਰੀਆ ਪੁਲ ਦਾ ਸੀਵਰ ਸਿਸਟਮ ਠੀਕ ਕਰਵਾਉਣ ਦੀ ਮੰਗ ਕਿ੍ਸ਼ਨ ਲਾਲ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ... ਅਗਲੀ ਖ਼ਬਰ ਪਠਾਨਕੋਟ ਚੌਕ 'ਚ ਲੋਕਾਂ ਲਈ ਪਾਣੀ ਤੇ ਹੋਰ ਸਹੂਲਤਾਂ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।