26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਠਾਨਕੋਟ ਚੌਕ 'ਚ ਲੋਕਾਂ ਲਈ ਪਾਣੀ ਤੇ ਹੋਰ ਸਹੂਲਤਾਂ ਦੀ ਮੰਗ

ਅਜੀਤ ਡੈਸਕ 15-06-2026
ਜਲੰਧਰ 14 ਜੂਨ (ਸ਼ਿਵ)-ਪਠਾਨਕੋਟ ਚੌਂਕ ਸ਼ਾਪਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਪਠਾਨਕੋਟ ਚÏਾਕ ਦੇ ਲੋਕਾਂ ਅਤੇ ਯਾਤਰੀਆਂ ਲਈ ਨਾ ਤਾਂ ਪੀਣ ਵਾਲੇ ਪਾਣੀ ਦੀ ਕੋਈ ਢੁੱਕਵੀਂ ਵਿਵਸਥਾ ਕੀਤੀ ਗਈ ਹੈ ਅਤੇ ਨਾ ਹੀ ਸਰਕਾਰੀ ਸ਼Ïਚਾਲਿਆਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ¢ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਵੀ ਲੋਕਾਂ ਲਈ ਸਹੂਲਤ ਉਪਲਬਧ ਨਹੀਂ ਕਰਾਈ ਗਈ ਹੈ | ਪਠਾਨਕੋਟ ਚੌਂਕ ਨੂੰ ਇੱਕ ਮਿੰਨੀ ਬੱਸ ਸਟੈਂਡ ਵਜੋਂ ਜਾਣਿਆ ਜਾਂਦਾ ਹੈ¢ ਇੱਥੋਂ ਭੋਗਪੁਰ, ਟਾਂਡਾ, ਦਸੂਹਾ, ਮੁਕੇਰੀਆਂ, ਪਠਾਨਕੋਟ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਥਾਵਾਂ ਲਈ ਬੱਸਾਂ ਮਿਲਦੀਆਂ ਹਨ ਅਤੇ ਰੁਕਦੀਆਂ ਹਨ¢ ਇਸ ਇਲਾਕੇ ਦੇ ਨੇੜੇ ਕੇ.ਐੱਮ.ਵੀ. ਕਾਲਜ, ਡੀ.ਏ.ਵੀ. ਯੂਨੀਵਰਸਿਟੀ, ਐੱਨ.ਆਈ.ਟੀ. ਅਤੇ ਸੈਂਟ ਸੋਲਜਰ ਵਰਗੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਸਥਿਤ ਹਨ¢ ਰੋਜ਼ਾਨਾ ਹਜ਼ਾਰਾਂ ਵਿਦਿਆਰਥੀ ਅਤੇ ਯਾਤਰੀ ਇਸ ਚÏਾਕ ਤੋਂ ਆਵਾਜਾਈ ਕਰਦੇ ਹਨ¢ ਦੁੱਖ ਦੀ ਗੱਲ ਹੈ ਕਿ ਇੰਨੀ ਮਹੱਤਵਪੂਰਨ ਥਾਂ ਹੋਣ ਦੇ ਬਾਵਜੂਦ ਇੱਥੇ ਨਾ ਕੋਈ ਸਰਕਾਰੀ ਸ਼Ïਚਾਲਿਆ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਥਾਈ ਵਿਵਸਥਾ ਮÏਜੂਦ ਹੈ¢ ਇਸ ਕਾਰਨ ਵਿਦਿਆਰਥੀਆਂ, ਮਹਿਲਾਵਾਂ, ਬਜ਼ੁਰਗਾਂ ਅਤੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਉਹ ਨਗਰ ਨਿਗਮ ਜਲੰਧਰ ਅਤੇ ਸੰਬੰਧਿਤ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਪਠਾਨਕੋਟ ਚÏਾਕ ਵਿਖੇ ਜਨਤਕ ਸ਼Ïਚਾਲਿਆ, ਪੀਣ ਵਾਲੇ ਪਾਣੀ ਦੀ ਸੀਵਰੇਜ ਦੀ ਸਹੂਲਤ ਅਤੇ ਲੋੜੀਂਦੀ ਪਾਈਪਲਾਈਨ ਦਾ ਪ੍ਰਬੰਧ ਜਲਦ ਤੋਂ ਜਲਦ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਅਤੇ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਾਪਤ ਹੋ ਸਕਣ¢
ਪਿਛਲੀ ਖ਼ਬਰ ਸਿਵਲ ਪਸ਼ੂ ਹਸਪਤਾਲ ਜਮਸ਼ੇਰ ਵਲੋਂ ਵਿਭਾਗੀ ਸਕੀਮਾਂ ਅਤੇ ਪਸ਼ੂਆਂ ਦੀਆ ਸਮੱਸਿਆਵਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮਹੀਨਾਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।