25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਰੀਸਾਈਟ ਵਿਜ਼ਨ ਫਾਊਂਡੇਸ਼ਨ ਨੇ ਵਿਦਿਆਰਥੀਆਂ ਲਈ ਲਗਾਇਆ ਅੱਖਾਂ ਦਾ ਜਾਂਚ ਕੈਂਪ

ਜਲੰਧਰ, 24 ਸਤੰਬਰ (ਐੱਮ. ਐੱਸ.

ਅਜੀਤ ਡੈਸਕ 25-09-2026
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਰੀਸਾਈਟ ਵਿਜ਼ਨ ਫਾਊਂਡੇਸ਼ਨ, ਅਰੋੜਾ ਆਈ ਹਸਪਤਾਲ, ਜਲੰਧਰ ਵਲੋਂ ਬੱਚਿਆਂ ’ਚ ਅੰਨ੍ਹੇਪਣ ਦੀ ਰੋਕਥਾਮ ਲਈ ਚਲਾਏ ਆਪਣੇ ਵਿਆਪਕ ਪ੍ਰੋਗਰਾਮ ਦੇ ਤਹਿਤ ਨਕੋਦਰ ਦੇ ਏਕਮ ਪਬਲਿਕ ਸਕੂਲ ਵਿਖੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਫਾਊਂਡੇਸ਼ਨ ਦੇ ਮੈਂਬਰ ਡਾ. ਨਵਨੀਤ ਕੌਰ, ਸ੍ਰੀਮਤੀ ਅਮਨਪ੍ਰੀਤ ਕੌਰ ਅਤੇ ਸ੍ਰੀਮਤੀ ਸਪਨਾ ਦੇ ਨਾਲ-ਨਾਲ ਡਾ. ਅਮਨਦੀਪ ਸਿੰਘ ਅਰੋੜਾ, ਡਾ. ਚਰਨਜੀਤ ਸਿੰਘ, ਕੋਆਰਡੀਨੇਟਰ ਰਾਖੀ, ਅੱਖਾਂ ਦੇ ਮਾਹਿਰ ਵਿਜੇ ਲਕਸ਼ਮੀ ਅਤੇ ਬੱਪਾ ਨੇ ਕੁੱਲ 633 ਬੱਚਿਆਂ ਦੀ ਜਾਂਚ ਕੀਤੀ। ਇਨ੍ਹਾਂ ’ਚੋਂ 76 ਬੱਚਿਆਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਡਾ. ਅਰੋੜਾ ਨੇ ਕਿਹਾ ਕਿ ਇਸ ਪਹਿਲ ਦਾ ਮੰਤਵ ਬੱਚਿਆਂ ’ਚ ਅੱਖਾਂ ਦੀਆਂ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਅਤੇ ਇਲਾਜ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਉਨ੍ਹਾਂ ’ਚ ਸਪਸ਼ਟ ਦ੍ਰਿਸ਼ਟੀ, ਬਿਹਤਰ ਸਿੱਖਿਆ ਅਤੇ ਇਕ ਸੁਨਿਹਰੀ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਪੰਜਾਬ ਪ੍ਰਜਾਪਤੀ ਸਭਾ ਵਲੋਂ ਸਰਕਾਰੀ ਹਾਈ ਸਕੂਲ ਬੋਲੀਨਾ ਦੋਆਬਾ ਨੂੰ ਪੱਖੇ ਭੇਟ ਅਗਲੀ ਖ਼ਬਰ ਢੀਂਡਸਾ ਦੀ ਅਗਵਾਈ ਹੇਠ ਉੱਤਰੀ ਹਲਕੇ ਦੀ ਲੀਡਰਸ਼ਿਪ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਤੇ ਬਾਬਾ ਸੋਢਲ ਮੰਦਰ ਵਿਖੇ ਨਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।