25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਲਾਡੋਵਾਲੀ ਰੋਡ ਮਾਰਕਿਟ ਦੇ ਦੁਕਾਨਦਾਰਾਂ ਨੇ ਹਲਕਾ ਇੰਚਾਰਜ ਕੋਹਲੀ ਨੂੰ ਦੱਸੀਆਂ ਸਮੱਸਿਆਵਾਂ

ਅਜੀਤ ਡੈਸਕ 15-06-2026
ਜਲੰਧਰ, 14 ਜੂਨ (ਜਤਿੰਦਰ ਪੰਮੀ)-ਲਾਡੋਵਾਲੀ ਰੋਡ ਮਾਰਕੀਟ ਵੈੱਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਖਹਿਰਾ ਦੀ ਪਧਾਨਗੀ ਹੇਠ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਧਿਆਨਪੂਰਵਕ ਸੁਣਿਆ | ਮੀਟਿੰਗ ਦੀ ਕਾਰਵਾਈ ਜਨਰਲ ਸੈਕਟਰੀ ਜਸਪ੍ਰੀਤ ਸਿੰਘ ਥਾਂਦੀ ਵਲੋਂ ਚਲਾਈ ਗਈ | ਮੀਟਿੰਗ ਦੌਰਾਨ ਸੁਸਾਇਟੀ ਵੱਲੋਂ ਨਿਤਿਨ ਕੋਹਲੀ ਨੂੰ ਮਾਰਕੀਟ ਦੇ ਵਿਕਾਸ, ਆਧੁਨਿਕੀਕਰਨ ਅਤੇ ਸੁੰਦਰੀਕਰਨ ਨਾਲ ਸੰਬੰਧਿਤ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਵਿੱਚ ਮਾਰਕੀਟ ਦੇ ਹਨੇਰੇ ਵਾਲੇ ਖੇਤਰਾਂ (ਡਾਰਕ ਪੁਆਇੰਟਸ) ਵਿੱਚ ਨਵੀਆਂ ਸਟਰੀਟ ਲਾਈਟਾਂ ਲਗਾਉਣ, ਸੜਕ ਦੇ ਸੈਂਟਰ ਡਿਵਾਈਡਰ ਵਿੱਚ ਫੈਂਸੀ ਲਾਈਟਾਂ ਸਥਾਪਿਤ ਕਰਨ, ਮਾਰਕੀਟ ਦੇ ਬਿਊਟੀਫਿਕੇਸਨ ਲਈ ਪਬਲਿਕ ਸਪੀਕਰ ਸਿਸਟਮ ਲਗਾਉਣ, ਲਾਡੋਵਾਲੀ ਰੋਡ ਦੀ ਟੁੱਟੀ ਹੋਈ ਮੁੱਖ ਸੜਕ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਵਾਉਣ ਅਤੇ ਦੁਆਬਾ ਖਾਲਸਾ ਸਕੂਲ ਦੇ ਮੁੱਖ ਗੇਟ ਦੇ ਬਾਹਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਗਈ | ਨਿਤਿਨ ਕੋਹਲੀ ਨੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਮਾਰਕੀਟ ਦੀਆਂ ਸਾਰੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ 'ਤੇ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਲਾਡੋਵਾਲੀ ਰੋਡ ਮਾਰਕੀਟ ਨੂੰ ਵਿਕਸਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਮੀਟਿੰਗ ਵਿੱਚ ਚੇਅਰਮੈਨ ਸੁਰੇਸ਼ ਮਰਵਾਹਾ, ਸੀਨੀਅਰ ਵਾਈਸ ਚੇਅਰਮੈਨ ਗੁਰਜੀਤ ਸਿੰਘ, ਵਾਈਸ ਚੇਅਰਮੈਨ ਪਾਲ ਸਾਗਵਾਨ, ਸੀਨੀਅਰ ਵਾਈਸ ਪ੍ਰਧਾਨ ਗੁਰਦਰਸ਼ਨ ਸਿੰਘ ਸੈਣੀ, ਜੁਆਇੰਟ ਸੈਕਟਰੀ ਪੁਨੀਤ ਅਰੋੜਾ, ਕੈਸ਼ੀਅਰ ਰਾਕੇਸ਼ ਕਾਲੀਆ ਅਤੇ ਸੈਕਟਰੀ ਕੁਲਵਿੰਦਰ ਸਿੰਘ (ਵਿੱਕੀ) ਤੋਂ ਇਲਾਵਾ ਮੁਕੇਸ਼ ਕਾਲੀਆ, ਪਰਮਿੰਦਰ ਸਿੰਘ, ਅਭਿਜੀਤ ਸ਼ਰਮਾ, ਵਿਜੇ ਸ਼ਰਮਾ, ਰਣਜੀਤ ਸਿੰਘ, ਸਰਬਜੀਤ ਸਿੰਘ, ਸੰਜੀਵ ਵਿਜ, ਵਿਕਾਸ ਬੱਤਰਾ, ਸ਼ਿਵਮ ਧੀਰ, ਸੁਨੀਲ ਸਹਿਦੇਵ, ਪਵਨ ਰਾਮਪਾਲ, ਗੁਰਸ਼ਰਨ ਸਿੰਘ, ਚਰਨਜੀਤ ਗੁਗਲਾਨੀ, ਸਤੀਸ਼ ਪਰਾਸ਼ਰ, ਗੁਰਮੀਤ ਸਿੰਘ, ਅਸ਼ੋਕ ਕੁਮਾਰ ਅਤੇ ਬਲਦੇਵ ਰਾਜ ਸਮੇਤ ਵੱਡੀ ਗਿਣਤੀ ਦੁਕਾਨਦਾਰਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' 22 ਨੂੰ ਸਾਰੇ ਜ਼ਿਲਿ੍ਹਆਂ 'ਚ ਭਰਵੇਂ ਜਨਤਕ ਇਕੱਠ ਕਰ ਕੇ ਕਰੇਗਾ ਰੋਸ ਮੁਜ਼ਾਹਰੇ- ਮਾੜੀ... ਅਗਲੀ ਖ਼ਬਰ ਟਾਂਡਾ ਰੋਡ ਫਾਟਕ ਸਮੇਤ ਕਈ ਫਾਟਕਾਂ ਦੀਆਂ ਠੀਕ ਨਹੀਂ ਕੀਤੀਆਂ ਜਾ ਰਹੀਆਂ ਸੜਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।