24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗ਼ਮਗੀਨ ਮਾਹੌਲ 'ਚ ਪਿਤਾ-ਪੁੱਤਰ ਤੇ ਪੁੱਤਰੀ ਦਾ ਦਕੋਹਾ 'ਚ ਹੋਇਆ ਅੰਤਿਮ ਸੰਸਕਾਰ <br/>

ਅੰਤਿਮ ਸੰਸਕਾਰ ਮੌਕੇ ਪੁੱਜੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨਾਲ ਦੀ ਤਸਵੀਰ ਵਿੱਚ ਰਜਿੰਦਰ ਬੇਰੀ, ਅਮਰਦੀਪ ਕੀਨੂ, ਗੁਰਬਚਨ ਸਿੰਘ ਮੱਕੜ, ਜਸਵੀਰ ਸਿੰਘ ਦਕੋਹਾ ਤੇ ਵਿਜੇ ਦਕੋਹਾ ਆਦਿ | ਤਸਵੀਰਾਂ-ਜੀ.ਪੀ.ਸਿੰਘ <br/> 15-06-2026
ਜਲੰਧਰ ਛਾਉਣੀ, 14 ਜੂਨ (ਪਵਨ ਖਰਬੰਦਾ)-ਜਲੰਧਰ ਦੇ ਰਾਮਾ ਮੰਡੀ ਖੇਤਰ ਨੇੜੇ ਸਥਿਤ ਬਾਬਾ ਬੁੱਢਾ ਜੀ ਨਗਰ ਦੇ ਵਸਨੀਕ ਪਰਮਿੰਦਰ ਦੀਵਾਨ ਜੋ ਕਿ ਬੀਤੇ ਦਿਨ ਆਪਣੇ ਪਰਿਵਾਰਿਕ ਮੈਂਬਰਾਂ ਪਤਨੀ ਰਿਤੂ ਦੀਵਾਨ, ਬੇਟਾ ਅਦਿਤਿਆ ਦੀਵਾਨ, ਬੇਟੀ ਨਿਧੀ ਦੀਵਾਨ ਦੇ ਨਾਲ ਹਿਮਾਚਲ ਪ੍ਰਦੇਸ਼ ਵਿਖੇ ਮਨੀਕਰਨ ਖੇਤਰ 'ਚ ਘੁੰਮਣ ਲਈ ਗਏ ਹੋਏ ਸਨ ਤੇ ਕਾਰ ਬੇਕਾਬੂ ਹੋਣ ਉਪਰੰਤ ਦੌਰਾਨ ਉਨ੍ਹਾਂ ਦੀ ਗੱਡੀ 100 ਫੁੱਟ ਤੋਂ ਵੱਧ ਹੇਠਾਂ ਖੱਡ ਵਿੱਚ ਡਿੱਗ ਗਈ ਸੀ, ਜਿਸ ਦੌਰਾਨ ਪਰਮਿੰਦਰ ਦੀਵਾਨ ਤੇ ਉਸ ਦੀ ਬੇਟੀ ਨਿਧੀ ਦੀਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਇਸ ਦੌਰਾਨ ਹੀ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਉਸ ਦੀ ਪਤਨੀ ਰੀਤੂ ਦੀਵਾਨ, ਬੇਟਾ ਅਦਿਤਿਆ ਦੀਵਾਨ ਅਤੇ ਕਰੀਬੀ ਰਿਸ਼ਤੇਦਾਰ ਦੇ ਛੇ ਸਾਲਾਂ ਬੱਚੇ ਮਾਨਵ ਕਲਿਆਣ ਵਾਸੀ ਲੁਧਿਆਣਾ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਪਰਮਿੰਦਰ ਦੀਵਾਨ ਦੇ ਬੇਟੇ ਅਦਿਤਿਆ ਦੀਵਾਨ ਦੀ ਵੀ ਬੀਤੇ ਦਿਨ ਮੌਤ ਹੋ ਗਈ ਸੀ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ ਸੀ | ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕਰਨ ਉਪਰੰਤ ਪਰਮਿੰਦਰ ਦੀਵਾਨ, ਉਸ ਦੇ ਬੇਟੇ ਅਦਿਤਿਆ ਦੀਵਾਨ ਤੇ ਬੇਟੀ ਨਿਧੀ ਦੀਵਾਨ ਦੀਆਂ ਲਾਸ਼ਾਂ ਅੱਜ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਅੱਜ ਜਲੰਧਰ ਲਿਆਇਆ ਗਿਆ ਤੇ ਇਸ ਦੀ ਸੂਚਨਾ ਇਲਾਕੇ 'ਚ ਫੈਲਦੇ ਹੀ ਪੂਰਾ ਖੇਤਰ ਗਮਗੀਨ ਹੋ ਗਿਆ ਤੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਮੈਂਬਰਾਂ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਪਰਮਿੰਦਰ ਦੀਵਾਨ ਦੇ ਘਰ ਪਹੁੰਚ ਗਏ | ਇਸ ਤੋਂ ਕੁਝ ਦੇਰ ਬਾਅਦ ਹੀ ਦੇਖੋ ਉਹਾ ਚ ਸਥਿਤ ਸ਼ਮਸ਼ਾਨਘਾਟ ਵਿਖੇ ਮਿ੍ਤਕ ਪਰਮਿੰਦਰ ਦੀਵਾਨ ਮਿ੍ਤਕ ਨਿਧੀ ਦੀਵਾਨ ਤੇ ਅਦਿਤਿਆ ਦੀਵਾਨ ਦੀ ਮਿ੍ਤਕ ਦੇਹਾਂ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ | ਇਸ ਦੌਰਾਨ ਹਾਜ਼ਰ ਰਹੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਢਿੱਲੋਂ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਕੌਂਸਲਰ ਜਗਦੀਸ਼ ਗੱਗ, ਕੌਂਸਲਰ ਅਮਰਦੀਪ ਕੀਨੂ, ਕੌਂਸਲਰ ਪਤੀ ਰੋਹਿਤ ਕੁਮਾਰ ਵਿੱਕੀ ਤੁਲਸੀ, ਵਿਜੇ ਦਕੋਹਾ, ਵਕੀਲ ਹਰਿੰਦਰ ਸਿੰਘ ਕਾਹਲੋ, ਮੰਗਾਂ ਸਿੰਘ ਮੁੱਦੜ, ਗੁਰਬਚਨ ਸਿੰਘ ਮੱਕੜ,ਜਸਵੀਰ ਸਿੰਘ ਦਕੋਹਾ, ਸ੍ਰੀ ਮਹਿਤਾ ਤੇ ਇਲਾਕੇ ਦੇ ਹੋਰ ਪਤਵੰਤੇ ਵਿਅਕਤੀਆਂ ਸਮੇਤ ਇਲਾਕੇ ਦੀਆਂ ਧਾਰਮਿਕ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਅੰਤਿਮ ਵਿਦਾਈ ਦਿੱਤੀ |

ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਚੱਲ ਰਹੇ ਵਿਸ਼ਾਲ ਗੁਰਮਿਤ ਕੈਂਪ ਦੀ ਸੰਪੂਰਨਤਾ ਸਮਾਪਤੀ ਮੌਕੇ... ਅਗਲੀ ਖ਼ਬਰ ਅੱਜ ਵੱਖ-ਵੱਖ ਗੁਰੂ ਘਰਾਂ 'ਚ ਹੋਣਗੇ ਵਿਸ਼ੇਸ਼ ਗੁਰਮਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।