24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਾਰਡ ਨੰਬਰ 40 ਦੀ ਕਾਲੋਨੀ ਵਿਚ ਟੂਟੀਆਂ ਵਿਚ ਆ ਰਿਹਾ ਗੰਦਾ ਪਾਣੀ ਨਗਰ ਨਿਗਮ ਤੋਂ ਕੀਤੀ ਸਮੱਸਿਆ ਹੱਲ ਕਰਵਾਉਣ ਦੀ ਮੰਗ <br/>

ਅਜੀਤ ਡੈਸਕ 15-06-2026
ਜਲੰਧਰ, 14 ਜੂਨ (ਸ਼ਿਵ)-ਹਲਕਾ ਵਿਧਾਨ ਸਭਾ ਵੈੱਸਟ ਵਾਰਡ ਨੰਬਰ 40 ਮੇਜਰ ਕਲੋਨੀ ਵਿਚ ਸਰਕਾਰੀ ਟੂਟੀਆਂ ਵਿਚ ਗੰਦਾ ਪਾਣੀ ਆ ਰਿਹਾ ਹੈ | ਵਾਰਡ ਨੰਬਰ 40 ਦੇ ਕਾਂਗਰਸੀ ਨੇਤਾ ਰਸ਼ਪਾਲ ਜੱਖੂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਮੇਜਰ ਕਲੋਨੀ ਦੇ ਆਲ਼ੇ ਦੁਆਲੇ ਘਰਾਂ ਵਿਚ ਆ ਰਿਹਾ ਹੈ | ਇਸ ਬਾਰੇ ਕਈ ਵਾਰ ਨਗਰ ਨਿਗਮ ਨੂੰ ਸੂਚਨਾ ਵੀ ਦਿੱਤੀ ਗਈ ਪਰ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਮਜਬੂਰ ਕੁੱਝ ਲੋਕ ਤਾਂ ਬਾਜ਼ਾਰਾਂ 'ਚੋਂ ਖ਼ਰੀਦ ਕੇ ਪਾਣੀ ਪੀ ਰਹੇ ਹਨ ਕਿਉਂਕਿ ਟੂਟੀਆਂ ਵਿਚ ਦੋ ਹਫ਼ਤੇ ਤੋਂ ਗੰਦਾ ਪਾਣੀ ਆ ਰਿਹਾ ਹੈ | ਸ੍ਰੀ ਜਖੂ ਦਾ ਕਹਿਣਾ ਸੀ ਕਿ ਜੇਕਰ ਲੋਕ ਸਰਕਾਰੀ ਪੋਰਟਲ ਜਿੱਥੇ ਸ਼ਿਕਾਇਤ ਦਰਜ ਕਰਾਉਂਦੇ ਹਾਂ ਉੱਥੇ ਵੀ ਰੋਜ਼ਾਨਾ ਸੂਚਨਾ ਦਿੱਤੀ ਜਾਂਦੀ ਹੈ ਕਿ ਗੰਦਾ ਪਾਣੀ ਆ ਰਿਹਾ ਹੈ ਪਰ ਪਤਾ ਨਹੀਂ ਨਗਰ ਨਿਗਮ ਦੇ ਅਧਿਕਾਰੀ ਕਿਉਂ ਨਹੀਂ ਇਸ ਕਲੋਨੀ ਦੇ ਗੰਦੇ ਪਾਣੀ ਦੀ ਸਮੱਸਿਆ ਹੱਲ ਨਹੀਂ ਕਰਵਾ ਰਹੇ ਹਨ ਜਦਕਿ ਸਰਕਾਰ ਨੇ ਅਫ਼ਸਰਾਂ ਨੂੰ ਲੋਕਾਂ ਦੇ ਮਸਲੇ ਹੱਲ ਕਰਨ ਦੀ ਹਦਾਇਤ ਦਿੱਤੀ ਹੈ | ਰਸ਼ਪਾਲ ਜੱਖੂ ਨੇ ਕਿਹਾ ਕਿ ਜੇਕਰ ਦੋ ਦਿਨਾਂ ਤੱਕ ਗੰਦੇ ਪਾਣੀ ਤੋਂ ਕਲੋਨੀ ਵਾਸੀਆਂ ਨੂੰ ਨਿਜਾਤ ਨਾ ਦਿਵਾਈ ਗਈ ਤਾਂ ਬੁੱਧਵਾਰ ਨੂੰ ਨਗਰ ਨਿਗਮ ਮੇਨ ਦਫ਼ਤਰ ਨਗਰ ਨਿਗਮ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨਗੇ |

ਪਿਛਲੀ ਖ਼ਬਰ ਬਰਸਾਤਾਂ ਕਰਕੇ ਲਟਕ ਸਕਦੇ ਹਨ ਸਮਾਰਟ ਸਿਟੀ ਦੇ ਕਰੋੜਾਂ ਦੇ ਤਿੰਨ ਵੱਡੇ ਪ੍ਰਾਜੈਕਟ ਅਗਲੀ ਖ਼ਬਰ ਹਰਿਗੋਬਿੰਦ ਨਗਰ ਵਿਚ ਸੀਵਰੇਜ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।