06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਹੁਜਨ ਸਮਾਜ ਪਾਰਟੀ ਵਲੋਂ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਪ੍ਰਦਰਸ਼ਨ

ਅਜੀਤ ਡੈਸਕ 13-06-2026
ਜਲੰਧਰ, 12 ਜੂਨ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਸਪਾ ਦੇ ਜਲੰਧਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਤੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਨੇ ਆਪਣੇ ਰਾਜ ਦੇ ਚਾਰ ਸਾਲਾਂ 'ਚ ਪੰਜਾਬ ਦੇ ਹਰ ਵਰਗ 'ਤੇ ਸਰਕਾਰੀ ਜਬਰ ਕੀਤਾ ਹੈ ਤੇ ਹਾਲ ਹੀ 'ਚ ਪਟਿਆਲਾ 'ਚ ਹੱਕ ਮੰਗ ਰਹੇ ਨੌਜਵਾਨਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ¢ ਉਨ੍ਹਾਂ ਕਿਹਾ ਕਿ ਜਿੱਥੇ ਮੁਲਾਜ਼ਮਾਂ ਤੇ ਕਿਸਾਨਾਂ ਖਿਲਾਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉੱਥੇ ਦਲਿਤਾਂ 'ਤੇ ਵੀ ਵੱਡੀ ਪੱਧਰ 'ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਖਾਸਕਰਕੇ ਦੋਆਬਾ ਖੇਤਰ 'ਚ ਦਲਿਤਾਂ 'ਤੇ ਆਪ ਵੱਲੋਂ ਪੁਲਿਸ ਰਾਹੀਂ ਵੱਡੇ ਪੱਧਰ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ | ਬਸਪਾ ਆਗੂਆਂ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਬਹੁਤੇ ਸਾਰੇ ਦਲਿਤਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਜੇਲ੍ਹ ਭੇਜਿਆ ਗਿਆ ਹੈ ਤੇ ਇਸ ਤੋਂ ਇਲਾਵਾ ਜਾਣਬੁੱਝ ਕੇ 42 ਬੇਗੁਨਾਹ ਦਲਿਤਾਂ ਖਿਲਾਫ ਝੂਠੇ ਹਾਈਵੇ ਦੇ ਕੇਸ 'ਚ ਚਲਾਨ ਪੇਸ਼ ਕੀਤਾ ਗਿਆ ਹੈ ¢ ਇਸ ਮੌਕੇ ਸੂਬਾ ਸੱਕਤਰ ਇੰਜ ਜਸਵੰਤ ਰਾਏ, ਜਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ ਤੇ ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ ਨੇ ਕਿਹਾ ਕਿ ਦਲਿਤਾਂ ਨਾਲ ਸੰਬੰਧਿਤ ਵੱਖ-ਵੱਖ ਵਿਦਿਆਰਥੀਆਂ ਨੂੰ ਵੀ ਯੂਨੀਵਰਸਿਟੀਆਂ 'ਚ ਤਸ਼ੱਦਦ ਕਰਕੇ ਜਾਨ ਗੁਆਣੀ ਪਈ ਹੈ ਤੇ ਜਲੰਧਰ ਨਾਲ ਸਬੰਧਤ ਡਾ. ਰਮਨਦੀਪ ਸਿੰਘ 'ਤੇ ਪਟਿਆਲਾ 'ਚ ਜਾਨਲੇਵਾ ਹਮਲਾ ਹੋਇਆ ਪਰ ਅਜੇ ਤੱਕ ਦੋਸ਼ੀਆਂ ਨੂੰ ਗਿ੍ਫਤਾਰ ਨਹੀਂ ਕੀਤਾ ਗਿਆ | ਇਸ ਮੌਕੇ ਬਸਪਾ ਵੱਲੋਂ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਅਪ੍ਰੈਂਟਿਸ ਲਾਈਨਮੈਨਾਂ ਨੂੰ ਇਨਸਾਫ ਦੇਣ, ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਬਣਦਾ 18 ਫੀਸਦੀ ਡੀਏ ਦਾ ਏਰੀਅਰ ਤੁਰੰਤ ਜਾਰੀ ਕਰਨ ਅਤੇ ਹੋਰ ਵਰਗਾਂ ਦੇ ਨਾਲ-ਨਾਲ ਦਲਿਤਾਂ ਖਿਲਾਫ ਤਸ਼ੱਦਦ ਦੀਆਂ ਘਟਨਾਵਾਂ ਦੇ ਮਾਮਲੇ 'ਚ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ¢ ਇਸ ਮੌਕੇ ਬਸਪਾ ਆਗੂ ਸੁਖਵਿੰਦਰ ਬਿੱਟੂ, ਦੇਵਰਾਜ ਸੁਮਨ, ਐਡਵੋਕੇਟ ਪਿ੍ਤਪਾਲ, ਐਡਵੋਕੇਟ ਬਲਦੇਵ ਰਲ੍ਹ, ਬੂਟਾ ਸਿੰਘ ਪਤਾਰਾ, ਬਲਦੇਵ ਸਿੰਘ ਖੋਜਕੀਪੁਰ, ਕÏਾਸਲਰ ਦਵਿੰਦਰ ਗੋਗਾ, ਵਿਜੇ ਯਾਦਵ, ਮਾਸਟਰ ਹਰਜਿੰਦਰ, ਅਮਰਜੀਤ ਸਿੰਘ ਨੰਗਲ, ਜਗਦੀਸ਼ ਦੀਸ਼ਾ, ਸ਼ਾਦੀ ਲਾਲ ਬੱਲ, ਅਸ਼ੋਕ ਹੀਰ, ਕ੍ਰਿਸ਼ਨ ਮਨੀ, ਮਨੋਹਰ ਜੱਸੀ, ਹੈਪੀ ਰੁੜਕਾਂ, ਕÏਾਸਲਰ ਵਿਜੇ ਮਡਾਸ, ਡਾ. ਭੁਪਿੰਦਰ, ਚਮਨ ਸਰਪੰਚ ਘੋੜਾਵਾਹੀ, ਸ਼ਾਮ ਲਾਲ ਕਟਾਰੀਆ, ਪਰਮਜੀਤ ਮੰਨਣ, ਬਲਾਕ ਸੰਮਤੀ ਮੈਂਬਰ ਅਨੀਤਾ ਪਾਲ, ਸੁੱਚਾ ਸਿੰਘ ਬਿਨਪਾਲਕੇ, ਗੁਰਪਾਲ ਪਾਲਾ, ਤੇਜਰਾਮ ਵਰਿਆਣਾ, ਜਗਜੀਤ ਜੱਗਾ, ਜਗਦੀਸ਼ ਗੱਦੋਵਾਲੀ, ਬਲਵਿੰਦਰ ਰਲ੍ਹ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਭਾਜਪਾ ਆਗੂ ਸਤਨਾਮ ਬਿੱਟਾ ਵਲੋਂ ਅਸ਼ੋਕ ਮਿੱਤਲ ਨਾਲ ਮੁਲਾਕਾਤ ਅਗਲੀ ਖ਼ਬਰ 50 ਲੱਖ ਫਿਰੌਤੀ ਨਾ ਦੇਣ 'ਤੇ ਲੰਮਾ ਪਿੰਡ 'ਚ ਬੀ. ਐੱਮ. ਐੱਸ. ਫੈਸ਼ਨ ਸ਼ੋਅਰੂਮ 'ਤੇ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।