10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ-ਹਲਕਾ ਇੰਚਾਰਜ ਪਿੰਦਰ ਪੰਡੋਰੀ

ਅਜੀਤ ਡੈਸਕ 06-06-2026
ਮਲਸੀਆਂ, 5 ਜੂਨ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸ਼ਾਹਕੋਟ ਦੇ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਮਲਸੀਆਂ ਦੇ ਸੀਬੀਆ ਰਿਜੋਰਟ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ਐੱਸ. ਡੀ. ਐੱਮ ਸ਼ਾਹਕੋਟ ਅਦਿੱਤਿਆ ਗੁਪਤਾ, ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਤੇ ਡੀ.ਐੱਸ.ਪੀ ਸ਼ਾਹਕੋਟ ਸਰਵਨ ਸਿੰਘ ਬੱਲ ਵਲੋਂ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਮੁੱਖ ਮਹਿਮਾਨ ਜਦ ਕਿ ਬੈਕਫਿੰਕੋ ਦੇ ਸੂਬਾ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਅਜੈ ਭੀਲ ਜ਼ਿਲ੍ਹਾ ਇੰਚਾਰਜ ਨਸ਼ਾ ਮੁਕਤੀ ਮੋਰਚਾ, 'ਆਪ' ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ, ਬਲਾਕ ਸੰਮਤੀ ਸ਼ਾਹਕੋਟ ਦੀ ਚੇਅਰਪਰਸਨ ਰਮਨਦੀਪ ਕੌਰ ਤੇ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿੰਦਰ ਪੰਡੋਰੀ ਨੇ ਪੰਚਾਂ-ਸਰਪੰਚਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਮੁਹਿੰਮ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦਾ ਹਰ ਨਾਗਰਿਕ ਨਸ਼ਾ ਮੁਕਤ ਸੂਬਾ ਦੇਖਣਾ ਚਾਹੁੰਦਾ ਹੈ | ਐੱਸ.ਡੀ.ਐੱਮ ਅਦਿੱਤਿਆ ਗੁਪਤਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਕੋਆਰਡੀਨੇਟਰ ਤੇ ਬਲਾਕ ਸੰਮਤੀ ਮੈਂਬਰ ਜਗਜੋਤ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਚਲਾਈ ਤੇ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਐੱਸ.ਐੱਚ.ਓ ਸ਼ਾਹਕੋਟ ਦਿਲਬਾਗ ਸਿੰਘ ਢਿੱਲੋਂ, ਅੰਗਰੇਜ ਸਿੰਘ ਚੌਕੀ ਇੰਚਾਰਜ ਮਲਸੀਆਂ, ਮੁਖਤਿਆਰ ਸਿੰਘ ਥਿੰਦ ਰੀਡਰ, ਅਮਨਦੀਪ ਸਿੰਘ ਲਾਡੀ ਮੰਡੀ ਸੁਪਰਵਾਈਜ਼ਰ, ਸਵਿੰਦਰ ਸਿੰਘ ਸੋਨੂੰ ਬਲਾਕ ਸੰਮਤੀ ਮੈਂਬਰ, ਸਰਬਜੀਤ ਸਿੰਘ ਸਰਪੰਚ ਨਵਾਂ ਕਿਲ੍ਹਾ, ਦੀਪ ਬੱਲ ਬਲਾਕ ਪ੍ਰਧਾਨ, ਅਮਨਦੀਪ ਸਿੰਘ ਸਰਪੰਚ ਮਾਣਕਪੁਰ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਨਾਰੰਗਪੁਰ, ਬਲਜਿੰਦਰ ਸਿੰਘ ਖਿੰਡਾ ਸੀਨੀ: 'ਆਪ' ਆਗੂ, ਕੁਲਦੀਪ ਸਿੰਘ ਦੀਦ 'ਆਪ' ਆਗੂ, ਅਮਰਜੀਤ ਸਿੰਘ ਵਾਈਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਦਵਿੰਦਰਪਾਲ ਸਿੰਘ, ਗੁਰਦੇਵ ਸਿੰਘ ਪਿੱਪਲੀ, ਜਸਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਹਰਜੀਤ ਸਿੰਘ, ਲਖਵੀਰ ਸਿੰਘ ਵੜੈਚ, ਬਖ਼ਸ਼ੀਸ਼ ਸਿੰਾਘ, ਬਲਜਿੰਦਰ ਕੌਰ, ਸਨੀ ਸਰਪੰਚ, ਲਹਿੰਬਰ ਭੱਟੀ, ਮਨਪ੍ਰੀਤ ਸਿੰਘ ਸਰਪੰਚ ਸੰਢਾਂਵਾਲ, ਰੁਪਿੰਦਰ ਸਿੰਘ, ਗੁਰਮੇਲ ਸਿੰਘ, ਪਰਮਵੀਰ ਸਿੰਘ ਪੰਮਾ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਐੱਸ.ਪੀ. ਬੱਲ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਰਤੀ ਸਖ਼ਤੀ, ਮਈ ਮਹੀਨੇ ਦਾ ਰਿਪੋਰਟ ਕਾਰਡ ਕੀਤਾ ਪੇਸ਼ ਅਗਲੀ ਖ਼ਬਰ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੀ ਅਰਥਵਿਵਸਥਾ ਤੋਂ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ-ਗੁਰਚਰਨ ਸਿੰਘ ਚਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।