10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

'ਅਮਨਪ੍ਰੀਤ ਹਸਪਤਾਲ ਲੋਹੀਆਂ' 'ਚ ਐਕਸ ਐੱਸ.ਐੱਮ.ਓ. ਡਾ. ਰਾਜਿੰਦਰ ਕੁਮਾਰ ਦੇਣਗੇ ਸੇਵਾਵਾਂ-ਡਾ. ਅਮਨਪ੍ਰੀਤ ਸਿੰਘ

ਅਜੀਤ ਡੈਸਕ 06-06-2026
ਲੋਹੀਆਂ ਖਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸਿਹਤ ਸੇਵਾਵਾਂ ਦੇਣ ਵਾਲੇ ਇਲਾਕੇ ਦੇ ਪ੍ਰਸਿੱਧ ਹਸਪਤਾਲ 'ਅਮਨਪ੍ਰੀਤ ਹਸਪਤਾਲ ਐਂਡ ਸਕੈਨਿੰਗ ਸੈਂਟਰ, ਨੇੜੇ ਨਕੋਦਰ ਫਾਟਕ, ਸ਼ਹੀਦ ਊਧਮ ਸਿੰਘ ਚੌਂਕ ਲੋਹੀਆਂ ਖਾਸ ਵਿਖੇ ਹੁਣ ਸੇਵਾ ਮੁਕਤ ਐੱਸ.ਐੱਮ.ਓ. ਡਾ. ਰਜਿੰਦਰ ਕੁਮਾਰ ਕੌਲ ਐੱਮ.ਬੀ.ਬੀ.ਐੱਸ. ਐਕਸ ਪੀ.ਸੀ.ਐੱਮ.ਐੱਸ. ਆਪਣੀਆਂ ਸੇਵਾਵਾਂ ਰੋਜਾਨਾਂ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ 'ਅਮਨਪ੍ਰੀਤ ਹਸਪਤਾਲ' ਦੇ ਸਰਜਰੀ ਮਾਹਿਰ ਡਾ. ਅਮਨਪ੍ਰੀਤ ਸਿੰਘ ਐੱਮ.ਬੀ.ਬੀ.ਐੱਸ. (ਐੱਮ.ਐੱਸ.) ਅਤੇ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋਹੀਆਂ ਦੇ ਸਿਵਲ ਹਸਪਤਾਲ ਵਿਖੇ ਲੰਬਾ ਸਮਾਂ ਸੇਵਾਵਾਂ ਦਿੰਦੇ ਰਹੇ ਡਾ. ਰਜਿੰਦਰ ਕੁਮਾਰ ਕੌਲ ਐੱਮ.ਬੀ.ਬੀ.ਐੱਸ. ਐਕਸ ਪੀ.ਸੀ.ਐੱਮ.ਐੱਸ. (ਸੇਵਾ ਮੁਕਤ) ਦੇ ਲੋਹੀਆਂ ਵਿਚਲੇ ਸ਼ੁੱਭਚਿੰਤਕਾਂ ਦੀ ਜ਼ੋਰਦਾਰ ਮੰਗ ਅਨੁਸਾਰ ਉਨ੍ਹਾਂ ਨੇ 'ਅਮਨਪ੍ਰੀਤ ਹਸਪਤਾਲ ਐਂਡ ਸਕੈਨਿੰਗ ਸੈਂਟਰ' ਵਿਖੇ ਰੋਜਾਨਾਂ ਸੇਵਾਵਾਂ ਦੇਣ ਦਾ ਮਨ ਬਣਾਇਆ ਹੈ | ਗੱਲਬਾਤ ਕਰਦਿਆਂ ਡਾ. ਰਜਿੰਦਰ ਕੁਮਾਰ ਕੌਲ ਨੇ ਕਿਹਾ ਕਿ ਉਹ ਭਾਵੇਂ ਸੇਵਾ ਮੁਕਤ ਹੋ ਗਏ ਹਨ, ਪਰ ਉਨ੍ਹਾਂ ਦੇ ਲੋਹੀਆਂ ਵਿਚਲੇ ਚਹੇਤੇ ਅੱਜ ਵੀ ਰੋਜਾਨਾਂ ਉਨ੍ਹਾਂ ਕੋਲੋਂ ਸਲਾਹਾਂ ਲੈ ਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ, ਜਿਨ੍ਹਾਂ ਨੂੰ ਹੁਣ ਉਹ ਰੋਜਾਨਾਂ ਲੋਹੀਆਂ ਵਿਖੇ ਹੀ ਮਿਲਣਗੇ | ਇਸ ਮੌਕੇ ਡਾ. ਸੁਖਵਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਰਜਿੰਦਰ ਕੁਮਾਰ ਕੌਲ ਜੀ ਦੇ ਲੰਬੇ ਤਜ਼ਰਬੇ ਦਾ ਲਾਭ ਹੁਣ ਹਸਪਤਾਲ ਦੇ ਮਰੀਜ਼ਾਂ ਨੂੰ ਮਿਲਿਆ ਕਰੇਗਾ |
ਪਿਛਲੀ ਖ਼ਬਰ ਮਲਸੀਆਂ ਤੋਂ 4 ਦਿਨਾ ਯਾਤਰਾ ਦੌਰਾਨ ਸੰਗਤਾਂ ਨੇ ਸ੍ਰੀ ਮਨੀਕਰਨ ਸਮੇਤ ਵੱਖ-ਵੱਖ ਗੁਰੂਧਾਮਾਂ ਦੇ ਕੀਤੇ ਦਰਸ਼ਨ-ਦੀਦਾਰੇ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ 'ਅਹੁਦਾ ਸੰਭਾਲ ਸਨਮਾਨ ਸਮਾਗਮ' ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।