ਮਹਿਤਪੁਰ, 2 ਜੂਨ (ਲਖਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਮਹਿਤਪੁਰ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ | ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਲਜੀਤ ਸਿੰਘ ਬਿੱਟੂ ਦੇ ਪੁਤਲੇ ਸਾੜ ਕੇ ਰੋਸ ਪ੍ਰਗਟ ਕੀਤਾ | ਇਸ ਸਬੰਧੀ ਗੱਲਬਾਤ ਕਰਦੇ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ 35-35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਕਰਕੇ ਸਰਕਾਰ ਸੱਤਾ ਵਿੱਚ ਆਈ ਸੀ, ਪਰ ਅੱਜ ਤੱਕ ਰਿਹਾਅ ਨਹੀਂ ਕੀਤਾ | ਦੂਜੇ ਸੂਬਿਆਂ ਵਿੱਚ 3 ਸਾਲਾਂ ਬਾਅਦ ਸੁਣਵਾਈ ਹੋ ਜਾਂਦੀ ਹੈ, ਪਰ ਇੱਥੇ 35 ਸਾਲ ਬਾਅਦ ਵੀ ਨਹੀਂ | ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਸਿਖਰਾਂ 'ਤੇ ਹੈ | ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਕਿਸਾਨਾਂ ਦਾ ਖਰਚਾ ਵੱਧ ਗਿਆ ਹੈ | ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੀ ਹੈ | ਝੂਠੇ ਪਰਚੇ ਬਣਾ ਕੇ ਬੋਲਣ ਨਹੀਂ ਦਿੱਤਾ ਜਾਂਦਾ | ਪੰਜਾਬ ਸਰਕਾਰ ਦਾ 'ਯੁੱਧ ਨਸ਼ਿਆਂ ਵਿਰੁੱਧ' ਫੇਲ੍ਹ ਹੋ ਗਿਆ ਹੈ | ਨਸ਼ਾ ਸ਼ਰੇਆਮ ਵਿੱਕ ਰਿਹਾ ਹੈ, ਲੁੱਟਾਂ-ਖੋਹਾਂ ਤੇ ਕਤਲ ਆਮ ਹਨ | ਸੂਬੇ ਵਿੱਚ ਕਾਨੂੰਨ-ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ |ਆਗੂਆਂ ਨੇ ਦੋਸ਼ ਲਾਇਆ ਕਿ ਦਲਜੀਤ ਸਿੰਘ ਬਿੱਟੂ ਪੰਜਾਬ ਵਿੱਚ ਐਸ.ਸੀ-ਬੀ.ਸੀ ਤੇ ਜਾਤ-ਪਾਤ ਦੇ ਆਧਾਰ 'ਤੇ ਵੰਡ ਪਾ ਕੇ ਦੇਸ਼ ਦੀ ਅਖੰਡਤਾ ਨੂੰ ਖਤਰੇ ਵਿੱਚ ਪਾ ਰਿਹਾ ਹੈ | ਉਸ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਊਰਾ ਤੇ ਗੁਰਚੇਤਨ ਸਿੰਘ ਤੱਖੜ ਨੇ ਕੀਤੀ | ਨਰਿੰਦਰ ਸਿੰਘ, ਕੇਵਲ ਸਿੰਘ ਤਲਵਣ, ਰਸ਼ਪਾਲ ਸਿੰਘ ਸ਼ਾਦੀਪੁਰ, ਜਸਵੰਤ ਸਿੰਘ ਕਾਲੋ, ਦਵਿੰਦਰ ਸਿੰਘ ਸੰਗੋਵਾਲ ਗੁਰਚੇਤਨ ਸਿੰਘ ਤੱਖੜ ਸੂਬਾ ਮੈਂਬਰ, ਨਰਿੰਦਰ ਸਿੰਘ, ਬਲਵੀਰ ਸਿੰਘ, ਗੁਰਨਾਮ ਸਿੰਘ ਉਧੋਵਾਲ, ਰਸ਼ਪਾਲ ਸਿੰਘ ਸ਼ਾਦੀਪੁਰ, ਕੇਵਲ ਸਿੰਘ ਪ੍ਰਧਾਨ ਤਲਬਣ, ਜਸਵੰਤ ਸਿੰਘ ਕਾਲੋ, ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ, ਕੁਲਬੀਰ ਸਿੰਘ, ਮਲਕੀਤ ਸਿੰਘ ਕੈਮਮਾਲਾ, ਗੁਰਦੇਵ ਸਿੰਘ ਸਰਪੰਚ ਰੋਤਾ, ਹਰਜਿੰਦਰ ਸਿੰਘ ਖਹਿਰਾ, ਜਗੀਰ ਸਿੰਘ, ਹਰਜਿੰਦਰ ਸਿੰਘ ਸੰਗਲ ਤੋੜ ਤੰਦਾ ਊਰਾ, ਸੁਖਦੇਵ ਸਿੰਘ, ਗੁਰਮੁਖ ਸਿੰਘ ਰੋਂਤਾਂ, ਤਰਲੋਚਨ ਸਿੰਘ, ਗੁਰਮੇਲ ਸਿੰਘ ਬਾਊਪੁਰ, ਸਤਨਾਮ ਸਿੰਘ ਰਾਮੂਵਾਲ, ਮਹਿੰਦਰ ਸਿੰਘ, ਗੁਰਦੇਵ ਸਿੰਘ ਲੋਹਗੜ, ਬਲਵਿੰਦਰ ਸਿੰਘ ਗੋਸੂਵਾਲ, ਗੁਰਦਿਆਲ ਸਿੰਘ, ਹਰਜੀਤ ਸਿੰਘ ਤਲਵਣ, ਗੁਰਮੇਤ ਸਿੰਘ, ਗੁਰਮੇਲ ਸਿੰਘ, ਹੀਰਾ ਸਿੰਘ ਪਿਛਾੜੀਆਂ, ਅਮਰਜੀਤ ਸਿੰਘ ਨੱਤ, ਰਣਜੀਤ ਸਿੰਘ ਮੈਸਮਪੁਰ, ਪਿ੍ਤਪਾਲ ਸਿੰਘ ਸਮੈਲਪੁਰ, ਸੁਰਜੀਤ ਸਿੰਘ ਸੰਘਾ, ਸੂਬਾ ਸਿੰਘ, ਮਲਕੀਤ ਸਿੰਘ, ਹਰੀ ਸਿੰਘ ਅਜਤਾਣੀ ਆਦਿ ਹਾਜਰ ਸਨ |