ਮਕਸੂਦਾਂ, 2 ਜੂਨ (ਸÏਰਵ ਮਹਿਤਾ)-ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਡੀ-ਮਾਰਟ ਦੇ ਬਾਹਰ ਪਿਛਲੇ ਚਾਰ ਦਿਨਾਂ ਤੋਂ ਖੜ੍ਹੀ ਇੱਕ ਹਾਦਸਾਗ੍ਰਸਤ ਅਲਟੋ ਕਾਰ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ¢ ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਹੋਏ ਇੱਕ ਸੜਕ ਹਾਦਸੇ ਦÏਰਾਨ ਇਹ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ, ਪਰ ਹਾਦਸੇ ਨੂੰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਵਾਹਨ ਨੂੰ ਨੈਸ਼ਨਲ ਹਾਈਵੇ ਤੋਂ ਨਹੀਂ ਹਟਾਇਆ ਗਿਆ¢ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਈਵੇ ਵਰਗੇ ਵਿਅਸਤ ਮਾਰਗ 'ਤੇ ਇਸ ਤਰ੍ਹਾਂ ਹਾਦਸਾਗ੍ਰਸਤ ਵਾਹਨ ਦਾ ਲੰਬੇ ਸਮੇਂ ਤੱਕ ਖੜ੍ਹਾ ਰਹਿਣਾ ਕਿਸੇ ਵੀ ਵੇਲੇ ਨਵੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ¢ ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਇਹ ਵਾਹਨ ਕਿਸੇ ਹੋਰ ਵਾਹਨ ਨਾਲ ਟਕਰਾ ਜਾਂਦਾ ਹੈ ਜਾਂ ਰਾਤ ਦੇ ਸਮੇਂ ਕਿਸੇ ਚਾਲਕ ਦੀ ਨਜ਼ਰ ਤੋਂ ਓਝਲ ਰਹਿ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕÏਣ ਲਵੇਗਾ¢ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਮਾਮਲਾ ਸਬੰਧਤ ਥਾਣਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕਾਰ ਨੂੰ ਹਟਾਉਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ¢ ਇਲਾਕਾ ਵਾਸੀਆਂ ਅਨੁਸਾਰ ਜਿੱਥੇ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸੜਕ ਸੁਰੱਖਿਆ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਇਸ ਤਰ੍ਹਾਂ ਦੀ ਲਾਪ੍ਰਵਾਹੀ ਉਨ੍ਹਾਂ ਦਾਵਿਆਂ ਦੀ ਹਕੀਕਤ ਵੀ ਸਾਹਮਣੇ ਲਿਆ ਰਹੀ ਹੈ¢