ਜਲੰਧਰ, 2 ਜੂਨ (ਜਤਿੰਦਰ ਪੰਮੀ)-ਸ਼ਹਿਰ ਦੇ ਉਦਯੋਗਪਤੀਆਂ ਵਲੋਂ ਉਦਯੋਗਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੰਗਾਂ ਤੇ ਸਮੱਸਿਆਵਾਂ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਅਮਨ ਅਰੋੜਾ ਦੇ ਧਿਆਨ ਵਿੱਚ ਲਿਆਂਦੀਆਂ | ਇਨ੍ਹਾਂ ਵਿੱਚ ਮੁੱਖ ਤੌਰ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਾਵਰਕਾਮ, ਫੈਕਟਰੀ ਐਕਟ, ਲੇਬਰ ਕੋਡ, ਫੋਕਲ ਪੁਆਇੰਟਾਂ ਦੇ ਵਿਕਾਸ ਅਤੇ ਹੋਰ ਉਦਯੋਗਿਕ ਮੁੱਦੇ ਸ਼ਾਮਿਲ ਸਨ | ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟ੍ਰੇਡ ਵਲੋਂ ਰੱਖੀ ਗਈ ਮੀਟਿੰਗ 'ਚ ਉਦਯੋਗ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਬਾਗਬਾਨੀ ਮੰਤਰੀ ਮਹਿੰਦਰ ਭਗਤ ਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਲਾਹਕਾਰ ਦੀਪਕ ਬਾਲੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ | ਉਦਯੋਗਪਤੀਆਂ ਨੇ ਉਦਯੋਗ ਮੰਤਰੀ ਸਾਹਮਣੇ ਵਿਸ਼ੇਸ ਤੌਰ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੈਕੰਡਰੀ ਐਮੀਸ਼ਨ ਕੰਟਰੋਲ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦਾ ਮੁੱਦਾ ਉਠਾਇਆ | ਉਨ੍ਹਾਂ ਦੱਸਿਆ ਕਿ ਇੰਡਕਸ਼ਨ ਫਰਨੇਸ਼ ਵਾਲੇ ਯੂਨਿਟਾਂ ਨੂੰ ਉਕਤ ਸਿਸਟਮ ਲਗਾਉਣ, ਉਸ ਦੀ ਮਨਜ਼ੂਰੀ ਲੈਣ ਅਤੇ ਹੋਰ ਤਕਨੀਕੀ ਕਾਰਵਾਈਆਂ ਕਰਨ ਲਈ ਕਿਹਾ ਜਾ ਰਿਹਾ ਹੈ, ਜਿਸ ਨਾਲ ਖਾਸ ਕਰਕੇ ਛੋਟੇ ਉਦਯੋਗਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਉਦਯੋਗਿਕ ਪ੍ਰਤੀਨਿਧੀਆਂ ਨੇ ਮੰਗ ਕੀਤੀ ਕਿ ਦੋ ਟਨ ਤੱਕ ਸਮਰੱਥਾ ਵਾਲੀਆਂ ਛੋਟੀਆਂ ਫਰਨੇਸ਼ਾਂ, ਜਿਨ੍ਹਾਂ ਵਿੱਚ ਪਹਿਲਾਂ ਹੀ ਪ੍ਰਾਇਮਰੀ ਐਮੀਸ਼ਨ ਕੰਟਰੋਲ ਸਿਸਟਮ ਲੱਗੇ ਹੋਏ ਹਨ, ਨੂੰ ਸੈਕੰਡਰੀ ਐਮੀਸ਼ਨ ਕੰਟਰੋਲ ਡਿਵਾਈਸ ਲਗਾਉਣ ਤੋਂ ਛੋਟ ਦਿੱਤੀ ਜਾਵੇ | ਇਸ ਮੌਕੇ ਉਦਯੋਗਾਂ ਨਾਲ ਜੁੜੇ ਕਈ ਹੋਰ ਮਹੱਤਵਪੂਰਨ ਮਸਲਿਆਂ 'ਤੇ ਵਿਸਥਾਰਪੂਰਵਕ ਚਰਚਾ ਹੋਈ | ਮੰਤਰੀ ਅਰੋੜਾ ਨੇ ਸਾਰੀਆਂ ਸਮੱਸਿਆਵਾਂ ਦੇ ਹੱਲ ਸਕਾਰਾਤਮਕ ਰਵੱਈਆ ਅਪਣਾਉਂਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਐਚ.ਆਰ. ਇੰਟਰਨੈਸ਼ਨਲ ਦੇ ਨਰੇਸ਼ ਸ਼ਰਮਾ, ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਉਦਯੋਗ ਨਗਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਭਸੀਨ, ਉਪ ਪ੍ਰਧਾਨ ਨਿਤਿਨ ਕਪੂਰ, ਸੀ. ਆਈ. ਆਈ. ਤੁਸ਼ਾਰ ਜੈਨ, ਜੇ. ਏ. ਐੱਮ. ਏ. ਦੇ ਪ੍ਰਧਾਨ ਸੰਜੀਵ ਜੁਨੇਜਾ, ਪ੍ਰੀਤਪਾਲ ਸਿੰਘ ਚਾਵਲਾ, ਵਨੀਤ ਮਹਾਜਨ ਪ੍ਰਧਾਨ, ਅਸ਼ੋਕ ਸ਼ਰਮਾ, ਪਵਨ ਸੇਤੀਆ, ਤਰੁਸ਼ ਮਿੱਤਲ, ਅਸ਼ਵਨੀ ਸ਼ਰਮਾ, ਧਰਮੇਂਦਰ ਮਹਿਤਾ, ਅਮਨਦੀਪ ਸਿੰਘ ਸੱਗੂ, ਜਤਿੰਦਰ ਸਿੰਘ ਸੱਗੂ, ਕੁਲਜੀਤ ਸਿੰਘ, ਮਧੁਸੂਦਨ ਅਰੋੜਾ, ਮਨੀਸ਼ ਗੁਪਤਾ, ਮਨੀਸ਼ ਗੋਇਲ, ਮਨਜੋਤ ਸਿੰਘ, ਮਨਮੋਹਨ ਸਿੰਘ, ਨਵਦੀਪ ਸਿੰਘ, ਨਿਤੇਸ਼ ਜਾਂਗੜਾ, ਨਿਸੂ ਸੋਨੀ, ਰਾਜੀਵ ਗੁਪਤਾ, ਰਿਸੀ ਮੋਂਗਾ, ਸੰਦੀਪ ਗੁਪਤਾ, ਸਚਿਨ ਕਪੂਰ, ਸੰਦੀਪ ਕਪੂਰ, ਸੰਜੇ ਮਹਿਤਾ, ਸੰਜੀਵ ਅਗਰਵਾਲ, ਸੰਜੀਵ ਗੁਪਤਾ, ਸੰਜੀਵ ਖੁੱਲਰ, ਕੰਵਰਜੀਤ ਧੀਮਾਨ, ਗੁਰਮੀਤ ਸਿੰਘ ਸੱਗੂ, ਐਕਸੀਅਨ ਦੀਪਕ ਚੱਢਾ, ਐਸ.ਡੀ.ਓ. ਮਨਪ੍ਰੀਤ ਸਿੰਘ, ਐੱਸ.ਈ. ਗੁਲਸ਼ਨ ਚੁਟਾਨੀ, ਡਿਪਟੀ ਡਾਇਰੈਕਟਰ ਫੈਕਟਰੀਜ਼ ਜਗਜੀਤ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀਜ਼ ਗੁਰਜੰਟ ਸਿੰਘ, ਜੀ.ਐੱਮ. ਸਿਮਰਜੋਤ ਸਿੰਘ ਅਤੇ ਹੋਰ ਵਿਭਾਗ ਦੇ ਅਧਿਕਾਰੀ ਮੌਜੂਦ ਸਨ |