06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਾਰਡ ਨੰਬਰ 3 ਤੋਂ ਬੀਬੀ ਜਸਵਿੰਦਰ ਕੌਰ ਸਮੇਤ ਸਾਰੀ ਸੀਟਾਂ ਜਿੱਤਾਂਗੇ-ਇੰਚਾਰਜ ਪਿੰਦਰ ਪੰਡੋਰੀ <br/>

ਲੋਹੀਆਂ ਦੇ ਵਾਰਡ ਨੰ: 3 ਤੋਂ ਆਪ ਦੇ ਉਮੀਦਵਾਰ ਜਸਵਿੰਦਰ ਕੌਰ ਦੀ ਚੋਣ ਮੁਹਿੰਮ ਮੌਕੇ ਆਪ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਨਾਲ ਹਨ ਲੈਹਿੰਬਰ ਸਿੰਘ ਭੱਟੀ ਪ੍ਰਧਾਨ, ਸੋਮ ਨਾਥ ਸ਼ਹਿਰੀ ਮੀਤ ਪ੍ਰਧਾਨ, ਰਾਜ ਕੁਮਾਰ, ਗੁਰਵਿੰਦਰ ਸਿੰਘ ਸੋਨੀ ਅਤੇ ਹੋਰ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 23-05-2026
ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਵਾਰਡ ਨੰ; 3 ਤੋਂ ਆਪ ਦੇ ਉਮੀਦਵਾਰ ਬੀਬੀ ਜਸਵਿੰਦਰ ਕੌਰ ਪਤਨੀ ਲੈਹਿੰਬਰ ਸਿੰਘ ਭੱਟੀ ਸ਼ਹਿਰੀ ਪ੍ਰਧਾਨ (ਐੱਸ.ਸੀ. ਵਿੰਗ) ਦੀ ਸੀਟ ਸਮੇਤ ਸਾਰੀਆਂ 13 ਵਾਰਡਾਂ ਦੀਆਂ ਸੀਟਾਂ ਤੋਂ 'ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹਿਣਗੇ', ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਸੀਵਰੇਜ ਆਦਿ ਲਈ ਰਿਕਾਰਡ ਰਕਮ ਦੀ ਗ੍ਰਾਂਟ ਦਿੱਤੀ ਹੈ ਅਤੇ ਆਉਣ ਵਾਲੇ ਸਾਲ ਵਿੱਚ ਵੱਡੀਆਂ ਗ੍ਰਾਂਟਾਂ ਆਉਣਗੀਆਂ, ਇਸ ਲਈ ਇਨ੍ਹਾਂ ਗ੍ਰਾਂਟਾਂ ਨੂੰ ਸਹੀ ਢੰਗ ਨਾਲ ਲਾਉਣ ਲਈ 'ਆਪ ਉਮੀਦਵਾਰਾਂ' ਨੂੰ ਜਿਤਾ ਕੇ ਨਗਰ ਪੰਚਾਇਤ 'ਚ ਭੇਜੋ | ਇਸ ਮੌਕੇ ਸੋਮ ਨਾਥ ਸ਼ਹਿਰੀ ਮੀਤ ਪ੍ਰਧਾਨ, ਰਾਜ ਕੁਮਾਰ, ਗੁਰਵਿੰਦਰ ਸਿੰਘ ਸੋਨੀ, ਨਿਰਮਲ ਸਿੰਘ, ਰਾਜ ਕੁਮਾਰ ਸਹੋਤਾ, ਅਮਨਦੀਪ ਸਿੰਘ ਕਾਕਾ, ਨਛੱਤਰ ਸਿੰਘ, ਰਾਜ ਸਿੰਘ ਉੱਪਲ, ਲਵਪ੍ਰੀਤ ਸਿੰਘ, ਅਵਤਾਰ ਚੰਦ, ਗੁਰਮੀਤ ਕੌਰ, ਨਿਰਮਲ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਢੰਡੋਵਾਲ ਤੋਂ ਨੰਬਰਦਾਰ ਸੱਤੀ ਪਹਿਲਵਾਨ ਨੂੰ ਸਦਮਾ-ਪਿਤਾ ਦਾ ਦਿਹਾਂਤ ਅਗਲੀ ਖ਼ਬਰ ਨੂਰਮਹਿਲ ਥਾਣੇ ਵਿਚ ਤਾਇਨਾਤ ਏ.ਐੱਸ.ਆਈ ਖ਼ਿਲਾਫ਼ ਆਪਣੇ ਥਾਣੇ ਵਿੱਚ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।