ਤਪਾ ਮੰਡੀ (ਬਰਨਾਲਾ) 29 ਅਗਸਤ (ਵਿਜੇ ਸ਼ਰਮਾ) - ਪੰਜਾਬ ਸਰਕਾਰ ਵਲੋਂ 10 ਰੋਜ਼ਾ ਸਫ਼ਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਬ ਡਿਵੀਜ਼ਨ ਤਪਾ ਅੰਦਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਐਸਡੀਐਮ ਆਯੂਸ਼ ਗੋਇਲ, ਕਾਰਜ ਸਾਧਕ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਵਲੋਂ ਹੱਥਾਂ ਵਿਚ ਝਾੜੂ ਫੜ ਕੇ ਸਫ਼ਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ । ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 10 ਰੋਜ਼ਾ ਪੰਜਾਬ ਅੰਦਰ ਸਫ਼ਈ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸ਼ਹਿਰ ਦੇ ਬਾਜ਼ਾਰਾਂ ਗਲੀਆਂ ਮਹੱਲਿਆਂ ਦੀ ਵਧੀਆ ਤਰੀਕੇ ਨਾਲ ਸਫ਼ਈ ਹੋਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਫ਼ਈ ਮੁਹਿੰਮ ਵਿਚ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਦੇਣ ਅਤੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ। ਐਸਡੀਐਮ ਆਯੂਸ਼ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਸਫ਼ਈ ਅਭਿਆਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਤਹਿਤ ਸ਼ਹਿਰ ਸਾਫ਼ ਸੁਥਰਾ ਹੋਵੇਗਾ ਅਤੇ ਸ਼ਹਿਰ ਦੀ ਦਿੱਖ ਵਿਚ ਚੌਗਣਾ ਵਾਧਾ ਹੋਵੇਗਾ। ਇਸ ਲਈ ਹਰ ਸ਼ਹਿਰੀ ਨੂੰ ਇਸ ਸਫ਼ਈ ਅਭਿਆਨ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਤਾਜ਼ਾ ਖ਼ਬਰਾਂ
Free
ਹਲਕਾ ਵਿਧਾਇਕ ਅਤੇ ਐਸਡੀਐਮ ਵਲੋਂ ਸ਼ਹਿਰ ਅੰਦਰ 10 ਰੋਜ਼ਾ ਸਫ਼ਈ ਦੀ ਸ਼ੁਰੂਆਤ
ਤਪਾ ਮੰਡੀ (ਬਰਨਾਲਾ) 29 ਅਗਸਤ (ਵਿਜੇ ਸ਼ਰਮਾ) - ਪੰਜਾਬ ਸਰਕਾਰ ਵਲੋਂ 10 ਰੋਜ਼ਾ ਸਫ਼ਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਬ ਡਿਵੀਜ਼ਨ ਤਪਾ ਅੰਦਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ...
ਅਜੀਤ ਡੈਸਕ
29-08-2026