03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫੂਡ ਸੇਫਟੀ ਵਿਭਾਗ ਨੇ ਵੱਖ-ਵੱਖ ਥਾਵਾਂ ਤੋਂ ਦੁੱਧ ਦੇ 10 ਸੈਂਪਲ ਭਰੇ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਜਤਿੰਦਰ ਪੰਮੀ) : ਫੂਡ ਸੇਫ਼ਟੀ ਵਿੰਗ ਵੱਲੋਂ ਡਾ. ਸੁਖਵਿੰਦਰ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਅਧੀਨ ਫੂਡ ਸੇਫ਼ਟੀ ਅਫ਼ਸਰ ਮੁਕਲ ਗਿੱਲ, ਰੌਬਿਨ ਕੁਮਾਰ ਤੇ ਪ੍ਰਭਜੋਤ ਕੌਰ ਵੱਲੋਂ ਸ਼ਹਿਰ ਤੇ ਹੋਰ ਵੱਖ-ਵੱਖ ਖੇਤਰਾਂ ਤੋਂ ਨਾਕੇ ਲਾ ਕੇ ਦੁੱਧ ਦੇ 10 ਸੈਂਪਲ ਲਏ ਗਏ | ਇਹ ਸੈਂਪਲ ਨਕੋਦਰ ਚੌਕ ਨੇੜੇ, ਮਕਸੂਦਾਂ ਨੇੜੇ, ਬਿਧੀਪੁਰ ਫਾਟਕ, ਕਰਤਾਰਪੁਰ ਚੌਕ ਤੇ ਜਲੰਧਰ ਕੈਂਟ ਇਲਾਕੇ ਵਿਚ ਨਾਕੇ ਲਗਾ ਕੇ ਭਰੇ ਗਏ | ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲਏ ਗਏ ਸੈਂਪਲ ਸਟੇਟ ਫੂਡ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਜੋ ਫੂਡ ਲੈਬਾਰਟਰੀ ਤੋਂ ਰਿਪੋਰਟ ਆਵੇਗੀ ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਫੂਡ ਸੇਫ਼ਟੀ ਐਕਟ ਅਧੀਨ ਕੀਤੀ ਜਾਵੇਗੀ | ਉਨ੍ਹਾਂ ਭੋਜਨ ਪਦਾਰਥਾਂ ਨਾਲ ਸੰਬੰਧਿਤ ਦੁਕਾਨਦਾਰਾਂ ਨੂੰ ਨੂੰ ਹਦਾਇਤ ਕੀਤੀ ਕਿ ਸਾਰੇ ਫੂਡ ਵਿਕਰੇਤਾਂਵਾ ਦਾ ਫੂਡ ਲਾਇਸੈਂਸ/ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ | ਸਾਫ਼ ਸਫ਼ਾਈ ਦਾ ਖ਼ਾਸ ਖਿਆਲ ਰੱਖਿਆ ਜਾਵੇ | ਉਨ੍ਹਾਂ ਕਿਹਾ ਖਾਣ ਪੀਣ ਵਾਲੇ ਪਦਾਰਥਾਂ ਵਿਚ ਕਿਸੇ ਵੀ ਤਰੀਕੇ ਨਾਲ ਗ਼ਲਤ ਮਿਲਾਵਟ ਨਾ ਕੀਤੀ ਜਾਵੇ ਤੇ ਫੂਡ ਸੇਫ਼ਟੀ ਐਕਟ ਦੀ ਪਾਲਣਾ ਕੀਤੀ ਜਾਵੇ |

ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਚੋਣ 1 ਜੂਨ ਨੂੰ ਅਗਲੀ ਖ਼ਬਰ ਮਾਤਾ ਜਸਵਿੰਦਰ ਕੌਰ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।