03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਕੋਦਰ 'ਚ ਜਨਗਣਨਾ ਸਿਖਲਾਈ ਸੈਮੀਨਾਰ ਦੌਰਾਨ ਚੰਗੇ ਖਾਣੇ ਦੀ ਮੰਗ ਨੂੰ ਲੈ ਕੇ ਟੀਚਰ, ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 09-05-2026
ਨਕੋਦਰ, 8 ਮਈ (ਤਿਲਕ ਰਾਜ ਸ਼ਰਮਾ)-ਸਥਾਨਕ ਸਕੂਲ ਆਫ਼ ਐਮੀਨੈਂਸ 'ਚ ਲਗਾਏ ਜਾ ਰਹੇ 3 ਦਿਨਾਂ ਜਨਗਣਨਾ ਸਿਖਲਾਈ ਸੈਮੀਨਾਰ 'ਚ ਵੱਖ-ਵੱਖ ਸਕੂਲਾਂ 'ਚੋਂ ਆਏ ਕਰੀਬ 250 ਅਧਿਆਪਕ, ਜਿਨ੍ਹਾਂ 'ਚ ਆਸ਼ਾ ਵਰਕਰ, ਆਂਗਣਵਾੜੀ ਵਰਕਰ ਵੀ ਸ਼ਾਮਿਲ ਹਨ, ਨੇ ਦੁਪਹਿਰ ਵੇਲੇ ਚੰਗਾ ਖਾਣਾ ਨਾ ਮਿਲਣ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਅੱਜ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਜਨਗਣਨਾ ਸੈਮੀਨਾਰ 'ਚ ਸ਼ਾਮਿਲ ਟੀਚਰਾਂ ਨੇ ਪ੍ਰਸ਼ਾਸਨ ਤੋਂ ਚੰਗੇ ਖਾਣੇ ਤੇ ਸਾਫ਼ ਪੀਣ ਵਾਲੇ ਪਾਣੀ ਦੀ ਮੰਗ ਕੀਤੀ | ਇਸ ਮੌਕੇ ਡਿਸਟਿ੍ਕਟ ਫੀਲਡ ਟੇ੍ਰਨਰ ਲਵਤਾਰ ਸਿੰਘ, ਹਰਜਿੰਦਰ ਸਿੰਘ, ਸ਼ਰਨਜੀਤ ਸਿੰਘ, ਖੁਸ਼ਵੰਤਜੀਤ ਕੌਰ ਆਂਗਣਵਾੜੀ ਯੂਨੀਅਨ ਸਰਕਲ ਪ੍ਰਧਾਨ ਅਤੇ ਜਸਵੀਰ ਕੌਰ ਸੰਗੋਵਾਲ ਸਰਕਲ ਪ੍ਰਧਾਨ ਨੇ ਕਿਹਾ ਕਿ ਜਨਗਣਨਾ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਠੀਕ ਨਹੀਂ ਮਿਲ ਰਿਹਾ, ਖਾਣੇ ਦਾ ਠੀਕ ਪ੍ਰਬੰਧ ਨਹੀਂ ਹੈ | ਕਈਆਂ ਨੂੰ ਖਾਣਾ ਵੀ ਨਹੀਂ ਮਿਲਦਾ ਤੇ ਭੁੱਖੇ ਪੇਟ ਰਹਿਣਾ ਪੈਂਦਾ ਹੈ | ਪੀਣ ਵਾਲੇ ਪਾਣੀ ਦਾ ਵੀ ਠੀਕ ਪ੍ਰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ 3 ਦਿਨਾਂ ਦੇ ਇਸ ਟ੍ਰੇਨਿੰਗ ਸੈਮੀਨਾਰ 'ਚ ਸਰਕਾਰ ਵਲੋਂ 600 ਰੁਪਏ ਪ੍ਰਤੀ ਟ੍ਰੇਨਿੰਗ ਲੈਣ ਵਾਲੇ ਨੂੰ ਮਿਲਣਗੇ ਜਿਨ੍ਹਾਂ 'ਚ 200 ਰੁਪਏ ਹਰੇਕ ਕੋਲ ਖਾਣੇ ਲਈ ਲਏ ਜਾਂਦੇ ਹਨ | 200 ਰੁਪਏ ਦੇ ਹਿਸਾਬ ਨਾਲ ਉਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ | ਆਪਣੀਆਂ ਇਸ ਮੁਸ਼ਕਿਲਾਂ ਬਾਰੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਪਹਿਲੇ ਦਿਨ ਹੀ ਸੂਚਿਤ ਕੀਤਾ ਗਿਆ ਸੀ ਪਰ ਅੱਜ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਉਚਿਤ ਹੱਲ ਨਹੀਂ ਕੱਢਿਆ ਗਿਆ ਜਿਸ ਕਰਕੇ ਅੱਜ ਮਜਬੂਰ ਹੋ ਕੇ ਉਨ੍ਹਾਂ ਨੇ ਆਪਣੀ ਚੰਗੇ ਖਾਣੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਸਿਖਲਾਈ ਦੌਰਾਨ ਚੰਗੇ ਖਾਣੇ, ਚਾਹ ਤੇ ਪੀਣ ਵਾਲੇ ਪਾਣੀ ਦੀ ਮੰਗ ਕੀਤੀ | ਇਸ ਸੰਬੰਧੀ ਜਦੋਂ ਤਹਿਸੀਲਦਾਰ ਨਕੋਦਰ ਗੁਰਪ੍ਰੀਤ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਾਣੇ ਬਾਰੇ ਜਾਣਕਾਰੀ ਮਿਲੀ ਹੈ ਤੇ ਜਲਦੀ ਹੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਰਿਹਾ ਹੈ ਤੇ ਖਾਣਾ ਪਹੁੰਚਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਮਾਤਾ ਜਸਵਿੰਦਰ ਕੌਰ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਜਨਗਣਨਾ ਅਤੇ ਚੋਣ ਡਿਊਟੀਆਂ ਲਈ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗ ਮਿਹਨਤਾਨੇ ਸਮੇਤ ਮੌਕਾ ਦਿੱਤਾ ਜਾਵੇ- ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।