05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਸਤੀ ਬਾਵਾ ਖੇਲ੍ਹ ਸਬਜ਼ੀ ਮੰਡੀ ਕੋਲ ਲਾਈਟਾਂ ਬੰਦ ਹੋਣ ਕਰਕੇ ਲੋਕਾਂ ਵਿਚ ਡਰ ਦਾ ਮਾਹੌਲ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ ਹਲਕਾ ਵੈਸਟ ਵਿਧਾਨ ਸਭਾ ਦੀ ਸੀਨੀਅਰ ਆਮ ਆਦਮੀ ਪਾਰਟੀ ਆਗੂ ਬਲਬੀਰ ਕੌਰ ਨੇ ਦੱਸਿਆ ਕਿ ਸ਼ਾਮ 7 ਵਜੇ ਤੋਂ ਬਾਅਦ ਬਸਤੀ ਬਾਵਾ ਖੇਲ੍ਹ ਜਿੱਥੇ ਕਿ ਸਬਜ਼ੀ ਮੰਡੀ ਲੱਗਦੀ ਹੈ, ਸ਼ਾਮ ਨੂੰ ਹਨੇਰੇ ਵਿਚ ਡੁੱਬ ਜਾਂਦੀ ਹੈ | ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਹ ਕਾਫੀ ਜ਼ਿਆਦਾ ਆਵਾਜਾਈ ਵਾਲਾ ਰੋਡ ਹੈ ਤੇ ਕਈ ਇਲਾਕਿਆਂ ਨੂੰ ਦੋਵੇਂ ਪਾਸੇ ਸੜਕਾਂ ਜੁੜਦੀਆਂ ਹਨ | ਜੋ ਕਿ ਵਿਚਕਾਰ ਨਹਿਰ ਹੈ | ਜਿਹੜੀ ਖੱਬੇ ਹੱਥ ਹੈ ਅਤੇ ਜਿੱਥੇ ਮੱਛੀ ਮਾਰਕੀਟ ਜਾਂ ਸਬਜ਼ੀ ਮੰਡੀ ਲੱਗਦੀ ਹੈ | ਉਹ ਵੀ ਰਾਤ ਦੇ ਵੇਲੇ ਹਨੇਰੇ ਵਿਚ ਡੁੱਬ ਜਾਂਦੀ ਹੈ | ਪਰਲੀ ਸਾਈਡ ਜਿਸ ਨੂੰ ਸੱਜਾ ਪਾਸਾ ਕਹਿੰਦੇ ਹਨ | ਉੱਥੇ ਵੀ ਕੁੱਝ ਲਾਈਟਾਂ ਚੱਲਦੀਆਂ ਹਨ ਤੇ ਕਈ ਜਗਾ ਉਹ ਇਲਾਕੇ ਵੀ ਹਨੇਰੇ ਵਿਚ ਡੁੱਬ ਜਾਂਦੇ ਹਨ | ਬਲਬੀਰ ਕੌਰ ਦਾ ਕਹਿਣਾ ਸੀ ਕਿ ਰਾਤ ਨੂੰ ਲੁੱਟਾਂ ਖੋਹਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਨਿਗਮ ਨੂੰ ਚਾਹੀਦਾ ਹੈ ਕਿ ਜਿਹੜੀਆਂ ਖ਼ਰਾਬ ਲਾਈਟਾਂ ਹਨ, ਉਨਾਂ ਨੂੰ ਠੀਕ ਕਰਵਾਇਆ ਜਾਵੇ ਅਤੇ ਕਈ ਥਾਵਾਂ 'ਤੇ ਨਵੀਆਂ ਲਾਈਟਾਂ ਲਗਵਾਈਆਂ ਜਾਣ | ਲੋਕਾਂ ਨੂੰ ਲੰਘਣ ਵੇਲੇ ਤਾਂ ਪ੍ਰੇਸ਼ਾਨੀ ਆਉਂਦੀ ਹੈ ਸਗੋਂ ਕਈ ਬਾਰ ਬੱਚਿਆਂ, ਮਹਿਲਾਵਾਂ ਲਈ ਤਾਂ ਰਾਤ ਨੂੰ ਜਾਣ ਮੌਕੇ ਵੱਡੀ ਪੇ੍ਰਸ਼ਾਨੀ ਆਉਂਦੀ ਹੈ | ਮੇਅਰ ਵਨੀਤ ਧੀਰ ਤੋਂ ਉਨਾਂ ਨੇ ਮੰਗ ਕੀਤੀ ਕਿ ਇਹ ਸਮੱਸਿਆ ਜਲਦੀ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |

ਪਿਛਲੀ ਖ਼ਬਰ ਤਥਾਗਤ ਬੁੱਧ ਨੇ ਵਿਸ਼ਵ ਸ਼ਾਂਤੀ ਦਾ ਉਪਦੇਸ਼ ਦਿੱਤਾ- ਐਡਵੋਕੇਟ ਸਾਂਪਲਾ <br/> ਅਗਲੀ ਖ਼ਬਰ ਥਾਣਾ ਸਦਰ ਦੇ ਪੁਲਿਸ ਮੁਲਾਜ਼ਮ ਚਲਾਨ ਕੱਟਣ ਵਿੱਚ ਮਸ਼ਰੂਫ, ਛੁੱਟੀ ਸਮੇਂ ਸਕੂਲਾਂ ਦੇ ਬੱਚਿਆਂ ਲਈ ਟਰੈਫਿਕ ਬਣਦਾ ਜਾਨ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।