05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਿਗਮ ਕਮਿਸ਼ਨਰ ਨੇ ਫੜਿਆ ਬਿਨਾਂ ਤਰਪਾਲ ਢਕੇ ਕੂੜਾ ਲੈ ਜਾਂਦਾ ਸਰਕਾਰੀ ਟਿੱਪਰ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਸ਼ਿਵ)-ਇਸ ਸਾਲ ਦੇ ਹੋਣ ਵਾਲੇ ਸਵੱਛਤਾ ਸਰਵੇਖਣ ਲਈ ਆਉਣ ਵਾਲੀਆਂ ਕੇਂਦਰੀ ਟੀਮ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਮਾਮਲੇ ਵਿਚ ਹੈਲਥ ਸ਼ਾਖਾ 'ਤੇ ਸ਼ਿਕੰਜਾ ਕੱਸਦੇ ਹੋਏ ਇਸ ਨੂੰ ਸੁਧਾਰ ਕਰਨ ਦੀ ਹਦਾਇਤਾਂ ਦਿੱਤੀਆਂ ਹਨ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅੱਜ ਵਿਸ਼ੇਸ਼ ਤੌਰ 'ਤੇ ਬੜਿੰਗ, ਦਕੋਹਾ ਦੀਆਂ ਕੂੜੇ ਨੂੰ ਖਾਦ ਵਿਚ ਬਦਲਣ ਵਾਲੇ ਪ੍ਰਾਜੈਕਟਾਂ ਦਾ ਮੌਕਾ ਦੇਖਣ ਲਈ ਗਏ ਤਾਂ ਉਨਾਂ ਨੇ ਰਾਮਾ ਮੰਡੀ ਦੇ ਕੋਲ ਨਿਗਮ ਦੇ ਕੂੜਾ ਲੈ ਜਾਂਦੇ ਹੋਏ ਟਿੱਪਰ ਨੂੰ ਰੋਕ ਲਿਆ ਤੇ ਉਨਾਂ ਨੇ ਡਰਾਈਵਰ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸੜਕਾਂ 'ਤੇ ਕੂੜਾ ਨਾ ਡਿੱਗੇ ਤਾਂ ਇਸ ਲਈ ਤਿਰਪਾਲਾਂ ਨਾਲ ਟਿੱਪਰਾਂ ਨੂੰ ਢੱਕ ਕੇ ਲੈ ਜਾਇਆ ਜਾਵੇ ਤਾਂ ਜੋ ਕੂੜਾ ਨਾ ਡਿੱਗੇ | ਉਨਾਂ ਨੇ ਟਿੱਪਰ ਡਰਾਈਵਰ ਖ਼ਿਲਾਫ਼ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਰ ਉਨਾਂ ਨੂੰ ਆਗਾਹ ਕੀਤਾ ਕਿ ਅੱਗੇ ਤੋਂ ਉਹ ਜਦੋਂ ਕੂੜਾ ਵਰਿਆਣਾ ਲੈ ਜਾਣਾ ਹੋਵੇ ਤਾਂ ਉਹ ਤਿਰਪਾਲ ਨਾਲ ਇਸ ਨੂੰ ਢੱਕ ਕੇ ਲੈ ਕੇ ਜਾਣ | ਬਾਅਦ ਵਿਚ ਉਨ੍ਹਾਂ ਨੇ ਨੰਗਲ ਸ਼ਾਮਾਂ ਅਤੇ ਬੜਿੰਗ ਵਿਚ ਪਿੱਟ ਪ੍ਰਾਜੈਕਟ ਵੀ ਦੇਖਿਆ | ਇਸ ਮੌਕੇ ਉਨ੍ਹਾਂ ਨੇ ਬੀ. ਐਂਡ. ਆਰ. ਦੇ ਐਕਸੀਅਨ ਸ੍ਰੀ ਰਾਮ ਪਾਲ ਨੂੰ ਫ਼ੋਨ 'ਤੇ ਹਦਾਇਤ ਦਿੱਤੀ ਕਿ ਜਿਨਾਂ ਪਿੱਟ ਪ੍ਰਾਜੈਕਟਾਂ 'ਤੇ ਮਸ਼ੀਨਾਂ ਲਗਾਉਣ ਦਾ ਕੰਮ ਕਰਨ ਤੋਂ ਇਲਾਵਾ ਸ਼ੈੱਡਾਂ ਅਤੇ ਹੋਰ ਨਿਰਮਾਣ ਕਰਨ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਰਾਮਾ ਮੰਡੀ ਦਾ ਸਾਰਾ ਕੂੜਾ ਜੇਕਰ ਤਿੰਨ ਥਾਵਾਂ 'ਤੇ ਲਿਆ ਕੇ ਖਾਦ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਸਮੱਸਿਆ ਖ਼ਤਮ ਹੋ ਜਾਵੇਗੀ | ਇਸ ਮੌਕੇ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਨੇ ਦੱਸਿਆ ਨੰਗਲ ਸ਼ਾਮਾਂ ਵਿਚ 32, ਦਕੋਹਾ ਵਿਚ 55, ਬੜਿੰਗਾਂ ਵਿਚ 24 ਪਿੱਟ ਪ੍ਰਾਜੈਕਟ ਬਣਾਏ ਗਏ ਹਨ ਜਿਨਾਂ ਵਿਚ ਗਿੱਲਾ ਕੂੜਾ ਪਾ ਕੇ ਉਹ ਕੁੱਝ ਸਮੇਂ ਬਾਅਦ ਖਾਦ ਵਿਚ ਬਦਲ ਜਾਂਦਾ ਹੈ |

ਪਿਛਲੀ ਖ਼ਬਰ ਥਾਣਾ ਸਦਰ ਦੇ ਪੁਲਿਸ ਮੁਲਾਜ਼ਮ ਚਲਾਨ ਕੱਟਣ ਵਿੱਚ ਮਸ਼ਰੂਫ, ਛੁੱਟੀ ਸਮੇਂ ਸਕੂਲਾਂ ਦੇ ਬੱਚਿਆਂ ਲਈ ਟਰੈਫਿਕ ਬਣਦਾ ਜਾਨ ਦਾ... ਅਗਲੀ ਖ਼ਬਰ ਰਾਜੇਸ਼ ਬਾਹਰੀ ਆਰ.ਐੱਮ.ਬੀ ਜਲੰਧਰ ਚੈਪਟਰ ਦੇ ਚੇਅਰਮੈਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।