14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਲੋਹੀਆਂ ਵਿਚ 'ਪਾਵਰਕਾਮ ਦੇ ਕੱਟ' ਨੇ ਕੱਢੇ 'ਸਾਰਾ ਦਿਨ ਵੱਟ'

ਅਜੀਤ ਡੈਸਕ 17-04-2026
ਲੋਹੀਆਂ ਖਾਸ, 16 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੈਸ਼ਨਲ ਹਾਈਵੇ ਤੇ ਬਣ ਰਹੇ ਫਲਾਈ ਓਵਰ ਲਈ ਅੰਡਰਗਰਾਊਾਡ ਬਿਜਲੀ ਸਪਲਾਈ ਦੇਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੇ ਮੱਦੇ ਨਜ਼ਰ ਪਾਵਰਕਾਮ ਦਫਤਰ ਲੋਹੀਆਂ ਖਾਸ ਵੱਲੋਂ ਲੋਹੀਆਂ ਸ਼ਹਿਰ, ਗੁਰੂ ਨਾਨਕ ਕਾਲੋਨੀ ਅਤੇ ਨਸੀਰਪੁਰ ਫੀਡਰ ਏਪੀ ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪਰਮਿਟ ਲੈ ਕੇ ਲਾਏ ਗਏ ਕੱਟ ਨੇ ਸਬਰ ਦੇ ਉਸ ਵੇਲੇ ਬੰਨ ਤੋੜ ਦਿੱਤੇ ਜਦੋਂ ਇਹੀ ਕੱਟ ਸ਼ਾਮ 7 ਵਜੇ ਤੱਕ ਚਲਦਾ ਰਿਹਾ | ਜਦੋਂ ਲੰਬੇ ਕੱਟ ਕਾਰਨ ਲੋਕਾਂ ਵੱਲੋਂ ਅਗਾਊਾ ਭਰੇ ਟੈਕੀਆਂ ਦੇ ਪਾਣੀ ਮੁੱਕ ਗਏ, ਇੰਨਵਰਟਰ ਵੀ ਜੁਆਬ ਦੇ ਗਏ ਤਾਂ ਹਨੇਰਾ ਮੂੰਹ ਨੂੰ ਆਇਆ ਹੋਣ ਕਾਰਨ ਲੋਕਾਂ ਮੀਡੀਆ ਅਤੇ ਪਾਵਰਕਾਮ ਅਧਿਕਾਰੀਆਂ ਦੇ ਫੋਨ ਰਾਹੀਂ ਕੰਨ ਖਾਣੇ ਸ਼ੁਰੂ ਕਰ ਦਿੱਤੇ | ਅਹਿਜੇ ਵਿੱਚ ਜੇਈ ਅਮਨਦੀਪ ਸਿੰਘ ਅਤੇ ਲਾਈਨਮੈਨ ਜਤਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਲੋਕ ਹਿੱਤ ਵਿੱਚ ਹੀ ਕੱਟ ਲੰਬਾ ਕਰਵਾਇਆ ਹੈ, ਜੇਕਰ ਅਜਿਹਾ ਨਾ ਕਰਦੇ ਤਾਂ ਕੱਲ ਨੂੰ ਦੁਬਾਰਾ ਪਰਮਿਟ ਲੈ ਕੇ ਕੰਮ ਕਰਨਾ ਪੈਂਦਾ | ਅਸੀਂ ਤਾਂ ਦੋ ਦਿਨਾਂ ਦਾ ਕੰਮ ਇੱਕ ਦਿਨ 'ਚ ਮੁਕਾ ਕੇ ਲੋਕਾਂ ਨੂੰ ਅਗਲੇ ਦਿਨ ਦੀ ਰਾਹਤ ਦਿੱਤੀ ਹੈ |
ਪਿਛਲੀ ਖ਼ਬਰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਕ੍ਰਿਸ਼ਨਾ ਫੁੱਟਬਾਲ ਟਰੇਨਿੰਗ ਸੈਂਟਰ ਵਲੋਂ ਲੀਗ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।