14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕ੍ਰਿਸ਼ਨਾ ਫੁੱਟਬਾਲ ਟਰੇਨਿੰਗ ਸੈਂਟਰ ਵਲੋਂ ਲੀਗ ਸ਼ੁਰੂ

ਅਜੀਤ ਡੈਸਕ 17-04-2026

ਗੁਰਾਇਆ, 16 ਅਪ੍ਰੈਲ (ਬਲਵਿੰਦਰ ਸਿੰਘ)-ਕ੍ਰਿਸ਼ਨਾ ਫੁੱਟਬਾਲ ਟਰੇਨਿੰਗ ਸੈਂਟਰ ਗੁਰਾਇਆ ਵਲੋਂ ਦੂਸਰੀ ਦੁਆਬਾ ਯੂਥ ਗਰਾਸ ਰੂਟ ਲੀਗ ਇੱਥੇ ਸ਼ੁਰੂ ਹੋਈ | ਜਿਸ ਦਾ ਉਦਘਾਟਨ ਡਾ. ਕੁਲਦੀਪ ਰਾਏ ਨੇ ਕੀਤਾ | ਇਸ ਮੌਕੇ ਡਾ. ਕੁਲਦੀਪ ਰਾਏ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਚੇਅਰਮੈਨ ਸੁਸ਼ੀਲ ਕੁਮਾਰ, ਪ੍ਰਧਾਨ ਪਿ੍ੰਸੀਪਲ ਸੁਭਾਸ਼ ਚੰਦਰ, ਬਲਜੀਤ ਸਿੰਘ ,ਦਵਿੰਦਰ ਸਿੰਘ ਢਿੱਲੋਂ, ਮਨਦੀਪ ਕੁਮਾਰ,ਅਸ਼ੋਕ ਰੱਤੂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਸੁਭਾਸ਼ ਚੰਦਰ ਨੇ ਦੱਸਿਆਂ ਕਿ ਇਸ ਲੀਗ ਦਾ ਉਦੇਸ਼ ਖਿਡਾਰੀਆਂ ਦਾ ਸਰੀਰਕ ਅਤੇ ਮਾਨਸਿਕ ਪੱਖੋਂ ਵਿਕਾਸ ਕਰਨਾ ਹੈ | ਇਸ ਲੀਗ ਨੂੰ ਮਜ਼ਬੂਤ ਕਰਨ ਲਈ ਰਾਜ ਕੁਮਾਰ, ਸੁਰਿੰਦਰ ਪਾਲ,ਸੋਹਣ ਲਾਲ, ਮੱਖਣ ਸਿੰਘ ਰਿਆਤ, ਡਾ. ਨਰਿੰਦਰ ਕਲਸੀ,ਪਵਿੱਤਰ ਸਿੰਘ ਨੇ ਸਹਿਯੋਗ ਕੀਤਾ | ਇਸ ਲੀਗ ਵਿਚ ਲਗਭਗ 10 ਟੀਮਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਹ ਲੀਗ 9 ਮਈ ਤਕ ਚੱਲੇਗੀ |

ਪਿਛਲੀ ਖ਼ਬਰ ਲੋਹੀਆਂ ਵਿਚ 'ਪਾਵਰਕਾਮ ਦੇ ਕੱਟ' ਨੇ ਕੱਢੇ 'ਸਾਰਾ ਦਿਨ ਵੱਟ' ਅਗਲੀ ਖ਼ਬਰ ਸ਼ਾਹਕੋਟ ਦੀ ਨਵੀਂ ਦਾਣਾ ਮੰਡੀ ਦਾ ਕੰਮ 15-20 ਦਿਨਾਂ 'ਚ ਹੋਵੇਗਾ ਸ਼ੁਰੂ- ਪਿੰਦਰ ਪੰਡੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।