15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਲੋਹੀਆਂ ਦੇ ਫੁਲਵਾੜੀ ਸਕੂਲ ਵਿਚ ਵਿਸਾਖੀ ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 17-04-2026
ਲੋਹੀਆਂ ਖਾਸ, 16 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੇ ਵਿਹੜੇ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ | ਇਸ ਦਿਨ ਸਾਰੇ ਵਿਦਿਆਰਥੀ ਤੇ ਅਧਿਆਪਕ ਪੰਜਾਬੀ ਪਹਿਰਾਵੇ ਵਿਚ ਸਕੂਲ ਪਹੁੰਚੇ ਤੇ ਸਵੇਰ ਦੀ ਅਸੈਂਬਲੀ ਵਿਸ਼ੇਸ਼ ਤÏਰ 'ਤੇ ਵਿਸਾਖੀ ਨੂੰ ਸਮਰਪਿਤ ਸੀ | ਜਿਸ ਵਿਚ ਵਿਦਿਆਰਥੀਆਂ ਨੇ ਵਿਸਾਖੀ ਦੇ ਇਤਿਹਾਸ ਤੇ ਧਾਰਮਿਕ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਦਾਨ ਪ੍ਰਦਾਨ ਕੀਤੀ | ਇਸ ਮÏਕੇ ਬੱਚਿਆਂ ਵਲੋਂ ਰੰਗਾਰੰਗ ਪੇਸ਼ਕਾਰੀਆਂ ਕਰਕੇ ਸਭਨਾ ਦਾ ਮਨ ਮੋਹ ਲਿਆ | ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨੇ ਸਾਰੇ ਮਾਹÏਲ ਨੂੰ ਖੁਸ਼ਗਵਾਰ ਬਣਾ ਦਿੱਤਾ | ਛੋਟੇ-ਛੋਟੇ ਬੱਚਿਆਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਦਿਲ ਜਿੱਤ ਲਿਆ | ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਚਾਅ ਤੇ ਉਤਸ਼ਾਹ ਨਾਲ ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਲਖਬੀਰ ਸਿੰਘ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ | ਇਸ ਮÏਕੇ ਸਕੂਲ ਦੇ ਮੈਨੇਜਰ ਜਗੀਰ ਜੋਸਨ, ਐਮ. ਡੀ. ਮੈਡਮ ਗੁਰਬਖਸ਼ ਕÏਰ ਜੋਸਨ, ਐਮ. ਡੀ. ਰਾਜਬੀਰ ਸਿੰਘ ਜੋਸਨ, ਐਮ. ਡੀ. ਮੈਡਮ ਮਨੀਸ਼ਾ ਜੋਸਨ, ਪਿ੍ੰਸੀਪਲ ਲਖਬੀਰ ਸਿੰਘ, ਐਚ. ਓ. ਡੀ. ਹਰਪ੍ਰੀਤ ਕÏਰ, ਐਚ. ਓ. ਡੀ. ਰਮਿੰਦਰ ਕÏਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੰਕਰ ਦਾਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਅਗਲੀ ਖ਼ਬਰ ਵਿਧਾਇਕ ਚੌਧਰੀ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।