16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਰਬਨ ਅਸਟੇਟ 'ਚ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਵਸ <br/>

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਸ਼ਿਵ)- ਸ੍ਰੀ ਗੁਰੂ ਰਵਿਦਾਸ ਭਵਨ ਕਮੇਟੀ ਅਰਬਨ ਅਸਟੇਟ ਫੇਸ-2 ਜਲੰਧਰ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 135 ਵਾਂ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ | ਇਸ ਸਮਾਗਮ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਬੇਟੇ ਅਤੁੱਲ ਭਗਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਡਾ. ਅੰਬੇਡਕਰ ਦੇ ਫ਼ਲਸਫ਼ੇ 'ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਤੇ ਸਮਾਜ ਦੇ ਬੱਚਿਆਂ ਨੂੰ ਪੜ੍ਹਾਈ ਕਰਨ 'ਤੇ ਪੂਰਾ ਜ਼ੋਰ ਦੇਣ ਲਈ ਕਿਹਾ | ਸ੍ਰੀ ਰੌਸ਼ਨ ਲਾਲ ਚੌਹਾਨ ਸਾਬਕਾ ਜੱਜ ਅਤੇ ਸੰਚਾਲਿਤ ਪ੍ਰਤਾਪ ਅਕੈਡਮੀ ਨੇ ਆਪਣੇ ਭਾਸ਼ਣ ਦੌਰਾਨ ਬਾਬਾ ਸਾਹਿਬ ਵਲੋਂ ਲਿਖੇ ਭਾਰਤੀ ਸੰਵਿਧਾਨ ਦੀਆਂ ਖ਼ਾਸ ਧਾਰਾਵਾਂ ਬਾਰੇ ਚਾਨਣਾ ਪਾਇਆ ਤੇ ਬਾਬਾ ਸਾਹਿਬ ਵੇਲੇ ਹੋਈਆਂ ਵਧੀਕੀਆਂ ਬਾਰੇ ਦੱਸਿਆ | ਸਮਾਰੋਹ ਦੀ ਸਟੇਜ ਸਕੱਤਰ ਦੀ ਸੇਵਾ ਚੇਅਰਮੈਨ ਅਸ਼ੋਕ ਪਾਲ ਵਲੋਂ ਨਿਭਾਈ ਗਈ | ਇਸ ਮੌਕੇ ਅਸ਼ੋਕ ਪਾਲ, ਦੇਵਰਾਜ ਪ੍ਰਧਾਨ, ਪਿਆਰਾ ਰਾਮ, ਮੋਹਨ ਲਾਲ ਫਿਲੋਰੀਆ, ਐਡਵੋਕੇਟ ਸਹੋਤਾ, ਰਾਮ ਨਿਰੰਜਨ ਕੈਂਥ, ਅਮਰਜੀਤ ਪਾਲ, ਐਡਵੋਕੇਟ ਮੋਹਨ ਲਾਲ, ਚਰਨਜੀਤ ਸਿੰਘ, ਬੀ. ਕੇ. ਵਿਰਦੀ, ਪਰਮਜੀਤ ਸਿੰਘ, ਨਵਨੀਤ ਤੇ ਹੋਰ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ |

ਪਿਛਲੀ ਖ਼ਬਰ ਦੇਸ਼ ਭਗਤ ਯਾਦਗਾਰ ਹਾਲ 'ਚ ਲਿਫ਼ਟ ਲਗਾਉਣ ਲਈ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਜਮਸ਼ੇਰ ਖ਼ਾਸ ਅਨਾਜ ਮੰਡੀ ਵਿਚ ਪੁਖਤਾ ਪ੍ਰਬੰਧਾਂ ਦੀ ਕਮੀ-ਸੰਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।