16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰਣਜੀਤ ਸਿੰਘ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੇ ਗਰੀਕੋ ਰੋਮਨ ਵਰਗ 'ਚ ਚਾਂਦੀ ਤਗਮਾ ਜਿੱਤਿਆ <br/>

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਡਾ.ਜਤਿੰਦਰ ਸਾਬੀ)- ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ ਭਿਲਾਈ ਦੇ ਦੁਰਗ ਵਿਖੇ ਕਰਵਾਈ ਗਈ ਨੈਸ਼ਨਲ ਫਰੀ ਸਟਾਈਲ ਗਰੀਕੇ ਰੋਮਨ ਰੈਸਲਿੰਗ ਚੈਂਪੀਅਨਸ਼ਿਪ ਦੇ 77 ਕਿੱਲੋ ਭਾਰ ਵਰਗ 'ਚੋਂ ਜਲੰਧਰ ਦੇ ਪਹਿਲਵਾਨ ਰਣਜੀਤ ਸਿੰਘ ਸਪੁੱਤਰ ਜਰਨੈਲ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ | ਰਣਜੀਤ ਸਿੰਘ ਨੇ ਹੰਸ ਰਾਜ ਸਟੇਡੀਅਮ ਦੇ ਰੈਸਲਿੰਗ ਸੈਂਟਰ ਵਿਖੇ ਕੋਚ ਰਣਜੀਤ ਤੇ ਕੋਚ ਸੁਭਾਸ਼ ਕੋਲੋਂ ਸਿਖਲਾਈ ਲੈ ਕੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ | ਇਸ ਮੌਕੇ ਸ਼ਿਵਮ ਪਨਸਾਰੀ ਤੇ ਅਵਤਾਰ ਵਿਰਦੀ ਤੇ ਕੋਚ ਸੋਮਨਾਥ ਨੇ ਵੀ ਰਣਜੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਜਮਸ਼ੇਰ ਖ਼ਾਸ ਅਨਾਜ ਮੰਡੀ ਵਿਚ ਪੁਖਤਾ ਪ੍ਰਬੰਧਾਂ ਦੀ ਕਮੀ-ਸੰਘਾ <br/> ਅਗਲੀ ਖ਼ਬਰ ਗੁਰਦੁਆਰਾ ਅਮਨ ਨਗਰ ਵਲੋਂ ਸੰਗਤ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਸਮੇਤ ਇਕ ਦਰਜਨ ਗੁਰਧਾਮਾਂ ਦੀ ਕਰਾਈ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।