16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੀ ਟੀ ਗਰੁੱਪ ਦੇ ਕਸ਼ਿਤਿਜ 5.0 ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਜਤਿੰਦਰ ਪੰਮੀ) -ਸੀ ਟੀ ਗਰੁੱਪ ਆਫ ਇੰਸਟੀਚਿਊਸਨਜ਼ ਨੌਰਥ ਕੈਂਪਸ ਮਕਸੂਦਾਂ ਦੇ ਡਿਪਾਰਟਮੈਂਟ ਆਫ ਮੈਨੇਜਮੈਂਟ ਸਟੱਡੀਜ਼ ਵਲੋਂ ਕਸ਼ਿਤਿਜ 5.0 ਦ ਮੈਨੇਜਮੈਂਟ ਕਾਰਨੀਵਲ ਨਾਂ ਦਾ ਪ੍ਰੋਗਰਾਮ ਕੀਤਾ ਗਿਆ | ਸਮਾਗਮ ਦੌਰਾਨ ਕੈਂਪਸ ਵਿੱਚ ਹਰ ਪਾਸੇ ਊਰਜਾ ਤੇ ਨਵੀਨਤਾ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਅਤੇ ਆਪਣੇ ਹੁਨਰ ਅਤੇ ਪ੍ਰੋਫੈਸ਼ਨਲ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਰੰਗੋਲੀ, ਮਹਿੰਦੀ ਅਤੇ ਪੋਸਟਰ ਮੇਕਿੰਗ ਵਰਗੇ ਮੁਕਾਬਲਿਆਂ ਦੇ ਨਾਲ ਮਾਈਾਡ ਮਿਸਟਰੀ ਕਵਿਜ਼ ਅਤੇ ਪਿਕਚਰ ਇੰਟਰਪਿ੍ਟੇਸਨ ਵਰਗੀਆਂ ਬੌਧਿਕ ਚੁਣੌਤੀਆਂ ਨੇ ਵਿਦਿਆਰਥੀਆਂ ਦੀ ਸੋਚ ਨੂੰ ਨਵਾਂ ਪੱਖ ਦਿੱਤਾ | ਇਸ ਤੋਂ ਇਲਾਵਾ ਸੋਲੋ ਸਿੰਗਿੰਗ, ਸੋਲੋ ਡਾਂਸ ਅਤੇ ਗਰੁੱਪ ਡਾਂਸ, ਟ੍ਰੇਜਰ ਹੰਟ, ਰੋਲ ਪਲੇ ਅਤੇ ਕੋਲਾਜ਼ ਮੇਕਿੰਗ ਵਰਗੀਆਂ ਟੀਮ-ਆਧਾਰਿਤ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਇਆ | ਸਮਾਗਮ ਦੇ ਅੰਤ ਵਿੱਚ ਜੇਤੂਆਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸੀ ਟੀ ਗਰੁੱਪ ਆਫ ਇੰਸਟੀਚਿਊਸਨਜ਼ ਮਕਸੂਦਾਂ ਕੈਂਪਸ ਦੇ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਇਸ ਸਫਲ ਪ੍ਰੋਗਰਾਮ ਲਈ ਵਿਭਾਗ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਉਨ੍ਹਾਂ ਦੇ ਗਈਆਂ ਨੂੰ ਅਸਲ ਜ਼ਿੰਦਗੀ ਨਾਲ ਜੋੜਨ ਦਾ ਮੌਕਾ ਦਿੰਦੇ ਹਨ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀ ਅੰਦਰ ਰਚਨਾਤਮਕਤਾ, ਹੌਸਲਾ ਅਤੇ ਦਿ੍ੜ੍ਹਤਾ ਵਿਕਸਿਤ ਹੁੰਦੀ ਹੈ, ਜੋ ਉਨ੍ਹਾਂ ਦੇ ਭਵਿੱਖ ਤੇ ਕਰੀਅਰ ਲਈ ਮਜ਼ਬੂਤ ਨੀਂਹ ਰੱਖਦੇ ਹਨ |
ਪਿਛਲੀ ਖ਼ਬਰ ਸਕਾਈ ਰਾਈਡਰਜ ਵੈੱਲਫੇਅਰ ਸੁਸਾਇਟੀ ਦੀ ਰਜਿਸ਼ਟ੍ਰੇਸ਼ਨ ਮੌਕੇ ਵਿਸ਼ੇਸ਼ ਬੈਠਕ ਅਗਲੀ ਖ਼ਬਰ ਵਪਾਰਕ ਗੱਡੀਆਂ ਤੋਂ ਬਕਾਇਆ ਕਰ ਵਸੂਲਣ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।