16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਸਹਿਯੋਗ ਨਾਲ ਡਾ. ਸੱਜਣ ਸਿੰਘ ਸਚਦੇਵਾ ਮਾਤਾ ਗੁਰਸੇਵ ਕੌਰ ਸਚਦੇਵਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਸੰਮੀਪੁਰ (ਨਕੋਦਰ ਰੋਡ) ਦੇ ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਅਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਸ ਕੈਂਪ 'ਚ ਵਿਸ਼ੇਸ਼ ਤੌਰ 'ਤੇ ਡਾ. ਰਵਿੰਦਰ ਕੁਮਾਰ (ਅੱਖਾਂ ਦੇ ਮਾਹਿਰ), ਡਾ. ਪਵਾਰ (ਐੱਮ.ਡੀ.), ਡਾ. ਬਰਜਿੰਦਰ ਸਿੰਘ (ਮੈਡੀਕਲ ਸਪੈਸ਼ਲਿਸਟ) ਤੇ ਹਸਪਤਾਲ ਦੇ ਸਟਾਫ਼ ਨੇ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਅਤੇ ਦੇਖਭਾਲ ਕੀਤੀ | ਕੈਂਪ ਦੌਰਾਨ ਕੁੱਲ 216 ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ, ਜਿਨ੍ਹਾਂ 'ਚੋਂ 112 ਮਰੀਜ਼ਾਂ ਦੀ ਸ਼ੂਗਰ ਜਾਂਚ, 25 ਮਰੀਜ਼ਾਂ ਦੀ ਈ.ਸੀ.ਜੀ. ਅਤੇ 131 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ | ਜਾਂਚ ਦੌਰਾਨ 16 ਮਰੀਜ਼ ਮੋਤੀਆ ਤੋਂ ਪੀੜਤ ਪਾਏ ਗਏ, ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵਿਖੇ ਆਪ੍ਰੇਸ਼ਨ ਕੀਤੇ ਗਏ | ਕੈਂਪ 'ਚ ਹਸਪਤਾਲ ਦੇ ਸਟਾਫ਼, ਪ੍ਰਬੰਧਕ ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਉਬਰਾਏ, ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਕੰਵਲਜੀਤ ਸਿੰਘ (ਆਰੇਵਾਲੇ), ਮਨਜੀਤ ਸਿੰਘ ਠੁਕਰਾਲ, ਜੋਗਿੰਦਰ ਸਿੰਘ ਲਾਇਲਪੁਰੀ, ਪਰਮਜੀਤ ਸਿੰਘ ਭਲਵਾਨ, ਮਲਕੀਤ ਸਿੰਘ ਮੁਲਤਾਨੀ, ਭੁਪਿੰਦਰ ਸਿੰਘ ਭਿੰਦਾ, ਸੁਰਜੀਤ ਸਿੰਘ ਸੇਤੀਆ, ਹਰਜਿੰਦਰ ਸਿੰਘ (ਲੈਂਡਲੋਰਡ) ਅਤੇ ਮਲਕੀਤ ਸਿੰਘ ਮੁਲਤਾਨੀ ਦਾ ਵਿਸ਼ੇਸ਼ ਸਹਿਯੋਗ ਰਿਹਾ | ਗੁਰਦੁਆਰਾ ਸੰਮੀਪੁਰ ਸਾਹਿਬ ਦੇ ਪ੍ਰਧਾਨ, ਕਮੇਟੀ ਮੈਂਬਰਾਂ, ਸਟਾਫ਼ ਤੋਂ ਇਲਾਵਾ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਲੋਂ ਮਰੀਜ਼ਾਂ ਦੀ ਸੇਵਾ ਅਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ |
ਪਿਛਲੀ ਖ਼ਬਰ ਵਪਾਰਕ ਗੱਡੀਆਂ ਤੋਂ ਬਕਾਇਆ ਕਰ ਵਸੂਲਣ ਦੀ ਤਿਆਰੀ ਅਗਲੀ ਖ਼ਬਰ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਵਲੋਂ ਨਕੋਦਰ ਹਲਕੇ ਦੀਆਂ ਮੰਡੀਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।