17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੀਵਰੇਜ ਸਮੱਸਿਆ ਹੱਲ ਕਰਨ ਲਈ ਦਾਦਾ ਕਾਲੋਨੀ ਜ਼ੋਨ ਵਾਲੇ ਨਹੀਂ ਚੁੱਕਦੇ ਫ਼ੋਨ

ਲਕਸ਼ਮੀ ਪੂਰਾ 'ਚ ਕਤਿਆਲ ਬੇਕਰੀ ਦੇ ਸਾਹਮਣੇ ਕਈ ਦਿਨਾਂ ਤੋਂ ਸੀਵਰੇਜ ਬੰਦ ਹੈ | ਰੋਡ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ, ਜਿਸ ਕਰਕੇ ਗੰਦਾ ਪਾਣੀ ਸੜਕ 'ਤੇ ਆ ਜਾਂਦਾ ਹੈ ਪਰ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਬੰਧਿਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋ ਰਹੀ ਹੈ ਤੇ ਰੋਡ ਗਲੀਆਂ ਮੱਖੀਆਂ, ਮੱਛਰਾਂ ਨਾਲ ਭਰੀਆਂ ਰਹਿੰਦੀਆਂ ਹਨ | <br/> ਇਲਾਕੇ ਦੇ ਲੋਕ ਆਪ ਸੀਵਰ ਸਫ਼ਾਈ ਦਾ ਕੰਮ ਕਰਦੇ ਹੋਏ | (ਸੱਜੇ) ਲਕਸ਼ਮੀ ਪੁਰਾ 'ਚ ਗੰਦੇ ਪਾਣੀ ਨਾਲ ਭਰੀਆਂ ਰੋਡ ਗਲੀਆਂ | ਤਸਵੀਰਾਂ : ਮੁਨੀਸ਼ <br/> 17-04-2026
ਜਲੰਧਰ, 16 ਅਪ੍ਰੈਲ (ਸ਼ਿਵ)-ਉੱਤਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 85 ਨਿਊ ਅੰਮਿ੍ਤ ਵਿਹਾਰ ਦੇ ਸਮਾਜ ਸੇਵੀ ਅਨਮੋਲ ਕਾਲੀਆ ਨੇ ਦੱਸਿਆ ਹੈ ਕਿ ਇਥੇ ਪਿਛਲੇ ਦੋ ਮਹੀਨੇ ਤੋਂ ਸੀਵਰੇਜ ਜਾਮ ਹੈ ਤੇ ਕਈ ਵਾਰ ਨਗਰ ਨਿਗਮ ਦੇ ਜੋਨ ਦਾਦਾ ਕਾਲੋਨੀ ਵਾਲਿਆਂ ਨੂੰ ਫ਼ੋਨ ਵੀ ਕੀਤਾ ਜਾਂਦਾ ਹੈ ਪਰ ਉਹ ਫ਼ੋਨ ਨਹੀਂ ਚੁੱਕਦੇ ਜਿਸ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਨਮੋਲ ਕਾਲੀਆਂ ਨੇ ਕਿਹਾ ਕਿ ਇਥੇ ਧਾਰਮਿਕ ਸਥਾਨ ਹਨ ਤੇ ਛੋਟੇ-ਛੋਟੇ ਬੱਚਿਆਂ ਨੂੰ ਗੰਦੇ ਪਾਣੀ ਨਿਕਲ ਕੇ ਸਕੂਲ ਜਾਣਾ ਪੈਂਦਾ ਹੈ | ਹੁਣ ਗਰਮੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਮੱਖੀਆਂ, ਮੱਛਰਾਂ ਦੀ ਭਰਮਾਰ ਹੋ ਰਹੀ ਹੈ | ਨਗਰ ਨਿਗਮ ਦੇ ਜ਼ੋਨ 'ਚ ਬਾਰ-ਬਾਰ ਸ਼ਿਕਾਇਤ ਕਰਨ ਨਾਲ ਵੀ ਕੋਈ ਸਮੱਸਿਆ ਨਹੀਂ ਹੱਲ ਕਰਦੇ | ਜਿਥੇ ਕਿ ਲੋਕਾਂ ਵਲੋਂ ਖ਼ੁਦ ਢੱਕਣ ਚੱਕ ਕੇ ਰੋਡ ਗਲੀਆਂ ਤੇ ਸੀਵਰੇਜ ਦੇ ਡੱਕਣਾ ਨੂੰ ਚੱਕ ਕੇ ਖ਼ੁਦ ਹੀ ਸਫ਼ਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈ ਪਰ ਸਮੱਸਿਆ ਹੱਲ ਨਹੀਂ ਹੁੰਦੀ | ਅਨਮੋਲ ਕਾਲੀਆ ਨੇ ਕਿਹਾ ਹੈ ਕਿ ਜੇਕਰ ਸੋਮਵਾਰ ਤੱਕ ਸਮੱਸਿਆ ਹੱਲ ਨਹੀਂ ਹੋਈ ਤਾਂ ਅੰਮਿ੍ਤਸਰ ਹਾਈਵੇ ਜਾਮ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਵਿਰੁੱਧ ਵਿੱਢੀ ਜੰਗ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਦੀ ਕਨਵੈਨਸ਼ਨ ਤੇ ਰੋਸ ਮਾਰਚ ਅਗਲੀ ਖ਼ਬਰ ਨੋਇਡਾ ਦੇ ਮਜ਼ਦੂਰਾਂ ਉੱਪਰ ਯੂ. ਪੀ. ਸਰਕਾਰ ਵਲੋਂ ਕੀਤਾ ਲਾਠੀਚਾਰਜ ਅਤਿ ਨਿੰਦਣਯੋਗ ਕਾਰਵਾਈ-ਸੀ. ਟੀ. ਯੂ. ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।