17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਨੇ ਕਲਾਸ 10ਵੀਂ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਤਮ ਨਤੀਜੇ ਹਾਸਿਲ ਕੀਤੇ | ਵਿਦਿਆਰਥਣ ਅਰਸ਼ਦੀਪ ਕੌਰ ਨੇ 98.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਦੇ ਨਾਲ ਹੀ ਗਾਇਤਰੀ (97.6%), ਸਾਕਸ਼ੀ (97.2%), ਹਰਸ਼ਿਤਾ (96.2%), ਸਚਿਨ ਕੁਮਾਰ (95.4%), ਅਮਨ ਕੁਮਾਰ (95.2%), ਅਵਨੀਤ ਕੌਰ (93.2%), ਹੀਨਾ (92.4%), ਡਾਲੀਆ (92.4%), ਪੁਖਰਾਜ (92.2%), ਅਨੁਸ਼ਕਾ ਯਾਦਵ (90%), ਕੋਮਲਪ੍ਰੀਤ ਕੌਰ (90%) ਅਤੇ ਪਰਮੀਤ ਕੌਰ (90%) ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ¢ ਵੱਖ-ਵੱਖ ਵਿਸ਼ਿਆਂ 'ਚ ਉੱਤਮ ਪ੍ਰਦਰਸ਼ਨ ਕਰਦਿਆਂ ਅਰਸ਼ਦੀਪ ਨੇ ਪੰਜਾਬੀ ਵਿਚ 99 ਤੇ ਹਿੰਦੀ ਵਿਚ 95 ਅੰਕ ਪ੍ਰਾਪਤ ਕੀਤੇ¢ ਇਸੇ ਤਰ੍ਹਾਂ ਪੁਖਰਾਜ ਨੇ ਗਣਿਤ ਵਿਚ 99 ਅੰਕ, ਪਰਮੀਤ ਕੌਰ ਨੇ ਵਿਗਿਆਨ ਵਿਚ 97 ਅੰਕ, ਸਾਕਸ਼ੀ ਨੇ ਸਮਾਜਿਕ ਵਿਗਿਆਨ ਵਿਚ 99 ਅੰਕ, ਅਵਨੀਤ ਕੌਰ ਨੇ ਅੰਗ੍ਰੇਜ਼ੀ ਵਿਚ 98 ਅੰਕ ਤੇ ਆਈ.ਟੀ. ਵਿਚ ਹਰਸ਼ਿਤਾ ਤੇ ਡਾਲੀਆ ਨੇ 100 'ਚੋਂ 100 ਅੰਕ ਅਤੇ ਸਚਿਨ ਨੇ ਹਿੰਦੀ ਵਿਚੋਂ 95 ਅੰਕ ਪ੍ਰਾਪਤ ਕੀਤੇ | ਇਸ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ਨੇ ਆਪਣੇ ਸੰਦੇਸ਼ ਵਿੱਚ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਲਗਾਤਾਰ ਮਿਹਨਤ ਅਤੇ ਸਮਰਪਣ ਹੀ ਸਫਲਤਾ ਦੀ ਕੁੰਜੀ ਹਨ, ਇਸ ਲਈ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਣਾ ਸਰਵੋਤਮ ਪ੍ਰਦਰਸ਼ਨ ਜਾਰੀ ਰੱਖਣਾ ਚਾਹੀਦਾ ਹੈ ¢ ਪਿ੍ੰਸਿਪਲ ਸ੍ਰੀਮਤੀ ਸਵੀਨਾ ਬਹਿਲ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਕਠੋਰ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੇ ਸਮਰਪਣ ਦਾ ਨਤੀਜਾ ਹੈ | ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ | ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਵਾਈਸ ਪ੍ਰਧਾਨ ਡਾ. ਗਗਨਦੀਪ ਕÏਰ, ਪਿ੍ੰਸੀਪਲ ਸਵੀਨਾ ਬਹਿਲ ਤੇ ਵਾਈਸ ਪਿ੍ੰਸਿਪਲ ਗਗਨਦੀਪ ਖੈਰਾ ਨੇ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ¢
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।