18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬਸਤੀ ਦਾਨਿਸ਼ਮੰਦਾਂ ਦੇ ਸਰਕਾਰੀ ਕਲੀਨਿਕ 'ਚ ਪੰਜਵੀਂ ਵਾਰ ਚੋਰੀ

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਜਤਿੰਦਰ ਪੰਮੀ)-ਬਸਤੀ ਦਾਨਿਸ਼ਮੰਦਾਂ ਦੇ ਵਾਰਡ 43 ਵਿਚ ਪੈਂਦੇ ਗੁਰੂ ਸੰਤ ਨਗਰ ਵਿਚ ਸਥਿਤ ਸਰਕਾਰੀ ਕਲੀਨਿਕ ਵਿਚ ਚੋਰਾਂ ਨੇ ਪੰਜਵੀਂ ਵਾਰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ | ਚੋਰ ਕਲੀਨਿਕ ਦੇ ਅੰਦਰੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ | ਜਾਣਕਾਰੀ ਮੁਤਾਬਿਕ ਕਲੀਨਿਕ ਦੇ ਡਾਕਟਰ ਨੇ ਪੁਲਿਸ ਕੋਲ ਇਸ ਚੋਰੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ | ਇਸ ਸੰਬੰਧੀ ਕਲੀਨਿਕ 'ਚ ਤਾਇਨਾਤ ਡਾ. ਕਮਰਾਜ ਨੇ ਦੱਸਿਆ ਕਿ ਇਸ ਕਲੀਨਿਕ ਵਿਚ ਇਹ ਪੰਜਵੀਂ ਵਾਰ ਚੋਰੀ ਹੋਈ ਹੈ | ਪਹਿਲਾਂ ਵੀ ਦੋ ਵਾਰ ਚੋਰੀ ਦੀਆਂ ਵਾਰਦਾਤਾਂ ਹੋਈਆਂ ਸਨ | ਦੋਵੇਂ ਵਾਰ ਚੋਰ ਏ. ਸੀ. ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ ਸਨ | ਸਿਰਫ ਇਕ ਵਾਰ ਪੁਲਿਸ ਨੇ ਐੱਫ਼. ਆਈ. ਆਰ. ਦਰਜ ਕੀਤੀ ਸੀ ਪਰ ਪੁਲਿਸ ਚੋਰਾਂ ਤੱਕ ਨਹੀਂ ਪਹੁੰਚ ਸਕੀ | ਡਾ. ਕਾਮਰਾਜ ਨੇ ਦੱਸਿਆ ਕਿ ਇਸ ਤੋਂ ਬਾਅਦ ਤਿੰਨ ਵਾਰ ਫਿਰ ਚੋਰੀ ਹੋ ਗਈ | ਇਸ ਬਾਰੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਇਸ ਕਰਕੇ ਇਸ ਵਾਰ ਉਨ੍ਹਾਂ ਨੇ ਸ਼ਿਕਾਇਤ ਹੀ ਦਰਜ ਨਹੀਂ ਕਰਵਾਈ |
ਪਿਛਲੀ ਖ਼ਬਰ ਦਸਵੀਂ ਸੀ.ਬੀ.ਐੱਸ.ਈ ਬੋਰਡ ਦੇ ਨਤੀਜੇ 'ਚ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਂ... ਅਗਲੀ ਖ਼ਬਰ ਮਾਡਲ ਟਾਊਨ ਸ਼ੋਪਕੀਪਰ ਵੈਲਫੇਅਰ ਐਸੋਸੀਏਸ਼ਨ ਵਲੋਂ ਡੀ. ਸੀ. ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।