12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨੰਗਲ ਅੰਬੀਆਂ 'ਚ ਸਾਲਾਨਾ ਛਿੰਝ ਮੇਲਾ 20 ਨੂੰ

ਅਜੀਤ ਡੈਸਕ 10-04-2026
ਸ਼ਾਹਕੋਟ, 9 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਨੰਗਲ ਅੰਬੀਆਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਸ਼ਾਹਕੋਟ ਦੇ ਵਾਈਸ ਚੇਅਰਮੈਨ ਸੁਖਦੇਵ ਸਿੰਘ ਤੇ ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੇ ਦੱਸਿਆ ਕਿ ਡੇਰਾ ਮਾਤਾ ਪੰਜਾਬ ਕੌਰ, ਪਿੰਡ ਨੰਗਲ ਅੰਬੀਆਂ ਤੇ ਨੰਗਲ ਅੰਬੀਆਂ ਖੁਰਦ ਦੀਆਂ ਗ੍ਰਾਮ ਪੰਚਾਇਤਾਂ, ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 20 ਅਪ੍ਰੈਲ ਨੂੰ ਪਿੰਡ ਨੰਗਲ ਅੰਬੀਆਂ ਵਿਖੇ ਕਰਵਾਇਆ ਜਾਵੇਗਾ, ਜਿਸ ਦਾ ਉਦਘਾਟਨ ਮਹੰਤ ਚੇਤਨ ਦਾਸ ਮੁੱਖ ਸੇਵਾਦਾਰ ਡੇਰਾ ਮਾਤਾ ਪੰਜਾਬ ਕੌਰ ਵਲੋਂ ਕੀਤਾ ਜਾਵੇਗਾ ਜਦ ਕਿ ਇਸ ਛਿੰਝ ਮੇਲੇ 'ਚ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਛਿੰਝ ਮੇਲੇ 'ਚ ਨਾਮੀ ਪਹਿਲਵਾਨ ਆਪਣੀ ਭਲਵਾਨੀ ਦੇ ਜੌਹਰ ਦਿਖਾਉਣਗੇ ਤੇ ਜੇਤੂ ਪਹਿਲਵਾਨਾਂ ਨੂੰ ਦਿਲ ਖਿਚਵੇਂ ਇਨਾਮ ਦਿੱਤੇ ਜਾਣਗੇ | ਜੈਲਦਾਰ ਪਰਿਵਾਰ ਵਲੋਂ ਛਿੰਝ ਮੇਲੇ 'ਚ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜਸਪਾਲ ਸਿੰਘ ਸਰਪੰਚ ਨੰਗਲ ਅੰਬੀਆਂ ਖੁਰਦ, ਮਹਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਭੋਲਾ, ਨਵਨੀਤ ਸਿੰਘ, ਸੁਖਵਿੰਦਰਪਾਲ, ਗੁਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਖਾਲਸਾ, ਰਿਟਾ: ਪਿ੍ੰਸੀਪਲ ਧਰਮਪਾਲ, ਰਸ਼ਪਾਲ ਗਿੱਲ, ਧਰਮਪਾਲ ਬਿਜਲੀ ਵਾਲੇ, ਬਾਊ ਮੋਹਣ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਸੰਭਾਲਿਆ ਥਾਣਾ ਨੂਰਮਹਿਲ ਦਾ ਚਾਰਜ ਅਗਲੀ ਖ਼ਬਰ ਕੁਲਵਿੰਦਰ ਰਾਮ ਬਣੇ ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।