09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਜ਼ਬੂਤ ਸੰਗਠਨ ਨਾਲ ਭਾਜਪਾ ਬਦਲਾਅ ਲਿਆ ਕੇ ਪੰਜਾਬ 'ਚ ਬਣਾਏਗੀ ਆਪਣੀ ਸਰਕਾਰ-ਸ੍ਰੀਨਿਵਾਸਲੂ

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਸ਼ਿਵ)-ਪੰਡਿਤ ਦੀਨ-ਦਿਆਲ ਉਪਾਧਿਆਇ ਸਿਖਲਾਈ ਕੈਂਪ ਦੇ ਆਯੋਜਨ ਦੇ ਉਦੇਸ਼ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਜਲੰਧਰ ਛਾਉਣੀ, ਪੱਛਮੀ ਤੇ ਕੇਂਦਰੀ ਵਿਧਾਨ ਸਭਾ ਹਲਕਿਆਂ ਦੇ ਸਾਰੇ ਮੰਡਲ ਪ੍ਰਧਾਨਾਂ, ਕੌਂਸਲਰਾਂ ਤੇ ਜਨਰਲ ਸਕੱਤਰਾਂ ਦੀ ਇਕ ਮਹੱਤਵਪੂਰਨ ਵਿਸ਼ੇਸ਼ ਮੀਟਿੰਗ ਸਫਲਤਾਪੂਰਵਕ ਹੋਈ | ਮੀਟਿੰਗ ਦਾ ਉਦੇਸ਼ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਤੇ ਭਵਿੱਖ ਦੀਆਂ ਰਾਜਨੀਤਿਕ ਰਣਨੀਤੀਆਂ 'ਤੇ ਚਰਚਾ ਕਰਨਾ ਸੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੰਗਠਨ ਜਨਰਲ ਸਕੱਤਰ ਮੰਤਰੀ ਸ਼੍ਰੀਨਿਵਾਸਲੂ ਨੇ ਕਿਹਾ ਕਿ ਪੰਡਿਤ ਦੀਨ-ਦਿਆਲ ਉਪਾਧਿਆਇ ਸਿਖਲਾਈ ਕੈਂਪ ਤਹਿਤ ਪੰਜਾਬ ਭਰ ਦੇ 117 ਵਿਧਾਨ ਸਭਾ ਹਲਕਿਆਂ 'ਚ ਵਰਕਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ | ਇਸ ਦਾ ਮੁੱਖ ਉਦੇਸ਼ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣਾ ਹੈ | ਇਹ ਦਰਸਾਉਂਦੇ ਹੋਏ ਕਿ ਭਾਰਤੀ ਜਨਤਾ ਪਾਰਟੀ ਆਪਣੀ ਮਜ਼ਬੂਤ ਸੰਗਠਨਾਤਮਕ ਤਾਕਤ ਰਾਹੀਂ ਪੰਜਾਬ ਵਿਚ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਵਚਨਬੱਧ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪਾਰਟੀ ਨੇੜਲੇ ਭਵਿੱਖ 'ਚ ਸੂਬੇ ਵਿਚ ਸਰਕਾਰ ਬਣਾਉਣ ਵਿਚ ਸਫਲ ਹੋਵੇਗੀ | ਇਸ ਮੌਕੇ ਮੀਨੂੰ ਸੇਠੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿਰਫ਼ ਇਕ ਮਜ਼ਬੂਤ ਭਾਜਪਾ ਸਰਕਾਰ ਹੀ ਪੰਜਾਬ ਨੂੰ ਸਥਿਰਤਾ ਤੇ ਵਿਕਾਸ ਵੱਲ ਲੈ ਜਾ ਸਕਦੀ ਹੈ | ਉਨ੍ਹਾਂ ਵਰਕਰਾਂ ਨੂੰ ਇਕਜੁੱਟ ਹੋਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਸ਼ੀਤਲ ਅੰਗੁਰਾਲ, ਸਰਬਜੀਤ ਸਿੰਘ ਮੱਕੜ, ਜਗਬੀਰ ਸਿੰਘ ਬਰਾੜ, ਮਨਜੀਤ ਸਿੰਘ ਟੀਟੂ, ਪੁਨੀਤ ਸ਼ੁਕਲਾ, ਅਮਰਜੀਤ ਸਿੰਘ ਅਮਰੀ, ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਮਨੀਸ਼ ਵਿਜ, ਦਰਸ਼ਨ ਲਾਲ ਭਗਤ, ਦਵਿੰਦਰ ਭਾਰਦਵਾਜ, ਅਸ਼ਵਨੀ ਭੰਡਾਰੀ, ਸ਼ਾਲੂ, ਪ੍ਰਮੋਦ ਕਸ਼ਯਪ,ਤਰਵਿੰਦਰ ਸੋਈ, ਰਾਜੀਵ ਢੀਂਗਰਾ, ਅਜੇ ਬੱਬਲ, ਸ਼ੋਭਾ ਮੀਨੀਆ, ਅਜੇ ਠਾਕੁਰ, ਸੋਨੂੰ ਚੌਹਾਨ, ਸ਼ਿਵ ਦਰਸ਼ਨ ਅੱਬੀ ਤੇ ਹੋਰ ਵੀ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਬਿਸ਼ਪ ਹਾਊਸ ਚਰਚ 'ਚ ਸ਼ਰਧਾ ਨਾਲ ਮਨਾਇਆ 'ਗੁੱਡ ਫਰਾਈ ਡੇ' ਅਗਲੀ ਖ਼ਬਰ ਪ੍ਰਕਾਸ਼ ਕੌਰ ਸੰਧੂ ਦਾ 'ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ' ਯਾਦਗਾਰੀ ਪੁਰਸਕਾਰ ਨਾਲ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।