09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲੋਹੀਆਂ ਨੇੜੇ ਵਾਪਰੇ ਸੜਕ ਹਾਦਸੇ 'ਚ 3 ਮੋਟਰਸਾਈਕਲ ਸਵਾਰ ਜ਼ਖ਼ਮੀ

ਅਜੀਤ ਡੈਸਕ 04-04-2026
ਲੋਹੀਆਂ ਖਾਸ, 3 ਅਪ੍ਰੈਲ (ਪ. ਪ. ਰਾਹੀਂ)-ਲੋਹੀਆਂ ਤੋਂ ਮਲਸੀਆਂ ਸੜਕ 'ਤੇ ਧਰਮ ਕੰਡੇ ਕੋਲ ਵਾਪਰੇ ਇਕ ਸੜਕ ਹਾਦਸੇ ਦੌਰਾਨ 3 ਮੋਟਰਸਾਈਕਲ ਜ਼ਖ਼ਮੀ ਹੋ ਜਾਣ ਦੀਆਂ ਖਬਰਾਂ ਹਨ | ਜਾਣਕਾਰੀ ਅਨੁਸਾਰ ਦੇਰ ਸ਼ਾਮ 7 ਵਜੇ ਦੇ ਕਰੀਬ ਮਲਸੀਆਂ ਸੜਕ 'ਤੇ ਧਰਮ ਕੰਡੇ ਕੋਲ 3 ਵਿਅਕਤੀ ਜੋ ਇਕੋ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਉਨ੍ਹਾਂ ਦੀ ਕਿਸੇ ਅਗਿਆਤ ਵਹੀਕਲ ਨਾਲ ਟੱਕਰ ਹੋਈ ਪਈ ਸੀ, ਨੂੰ ਦੇਖਦਿਆਂ ਕਿਸੇ ਵਿਅਕਤੀ ਵਲੋਂ 108 ਐਬੂੰਲੈਂਸ ਨੂੰ ਫੋਨ ਲਗਾ ਕੇ ਦੱਸਿਆ ਗਿਆ | 108 ਐਬੂੰਲੈਂਸ ਵਲੋਂ ਤੁਰੰਤ ਪੁਹੰਚ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲੋਹੀਆਂ ਵਿਖੇ ਲਿਜਾਇਆ ਗਿਆ ਜਿਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤੇ ਜਾਣ ਦਾ ਸਮਾਚਾਰ ਹੈ | ਜ਼ਖ਼ਮੀ ਹੋਏ ਤਿੰਨੋਂ ਵਿਅਕਤੀ ਪ੍ਰਵਾਸੀ ਜਾਪ ਰਹੇ ਸਨ | ਇਸ ਬਾਬਤ ਲੋਹੀਆਂ ਦੇ ਥਾਣਾ ਮੁੱਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਸਾਨੂੰ ਵੀ ਫੁੱਲ ਚੌਕ ਨਾਕੇ 'ਤੇ ਹੀ 108 ਐਬੂੰਲੈਂਸ ਰਾਹੀਂ ਪਤਾ ਲੱਗਾ ਕਿ ਕੋਈ ਪ੍ਰਵਾਸੀ ਵਿਅਕਤੀਆਂ ਨਾਲ ਹਾਦਸਾ ਹੋ ਗਿਆ ਹੈ, ਜਿਨ੍ਹਾਂ ਨੂੰ ਜਲੰਧਰ ਰੈਫ਼ਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਪ੍ਰਵਾਸੀ ਵਿਅਕਤੀਆਂ ਨੇ ਕੋਈ ਨਸ਼ਾ ਆਦਿ ਵੀ ਕੀਤਾ ਹੋਇਆ ਹੈ |
ਪਿਛਲੀ ਖ਼ਬਰ ਪ੍ਰਕਾਸ਼ ਕੌਰ ਸੰਧੂ ਦਾ 'ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ' ਯਾਦਗਾਰੀ ਪੁਰਸਕਾਰ ਨਾਲ ਸਨਮਾਨ <br/> ਅਗਲੀ ਖ਼ਬਰ ਬੇਅਦਬੀ ਕਰਵਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਨਾ ਕੀਤੇ ਜਾਣ ਦੇ ਵਿਰੋਧ 'ਚ ਜਥੇਬੰਦੀਆਂ ਨੇ ਕਰਵਾਇਆ ਸ਼ਹਿਰ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।