29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਐਲ. ਕੇ. ਸੀ. ਟੀ. ਸੀ. ਵਿਖੇ ਪਹਿਲਾ ਰਾਸ਼ਟਰੀ 'ਏ. ਐਚ. ਐਸ. ਸੰਮੇਲਨ' <br/>

ਐਲ. ਕੇ. ਸੀ. ਟੀ. ਸੀ. ਵਿਖੇ ਕਰਵਾਏ ਸੰਮੇਲਨ ਦੌਰਾਨ ਮਾਹਿਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਾ. ਆਰ. ਐਸ. ਦਿਓਲ, ਅਮਨਦੀਪ ਪਾਲ ਤੇ ਹੋਰ | ਤਸਵੀਰ : ਮੁਨੀਸ਼ <br/> 01-04-2026
ਜਲੰਧਰ, 31 ਮਾਰਚ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ (ਐਲ. ਕੇ. ਸੀ. ਟੀ. ਸੀ.) ਦੇ ਸਕੂਲ ਆਫ ਅਲਾਈਡ ਐਂਡ ਹੈਲਥਕੇਅਰ ਸਾਇੰਸਿਜ਼ ਵਲੋਂ ਪਹਿਲਾ ਰਾਸ਼ਟਰੀ 'ਏ. ਐਚ. ਐਸ. ਸੰਮੇਲਨ-2026' ਕਰਵਾਇਆ | ਇਸ ਮੌਕੇ ਸਮਾਰੋਹ ਦੀ ਆਰੰਭਤਾ ਡਾ. ਪਰਵੀਨ ਬਾਂਸਲ, ਡਾ. ਐਚ. ਕੇ. ਧਵਨ, ਡਾ. ਆਰ. ਐਸ. ਦਿਓਲ, ਰਣਧੀਰ ਸਿੰਘ, ਨਰੇਂਦਰ ਸ਼ਰਮਾ, ਮਨਜਿੰਦਰ ਕੌਰ ਤੇ ਸ੍ਰੀ ਫਕੀਰ ਚੰਦ ਵਲੋਂ ਸ਼ਮ੍ਹਾਂ ਰੌਸ਼ਨ ਨਾਲ ਕੀਤੀ ਗਈ | ਇਸ ਸੰਮੇਲਨ ਦਾ ਉਦੇਸ਼ ਵਿਦਿਆਰਥੀਆਂ ਨੂੰ ਹੈਲਥਕੇਅਰ ਦੇ ਬਹੁ-ਵਿਭਾਗੀ ਦਿ੍ਸ਼ਟੀਕੋਣ ਨਾਲ ਜਾਣੂ ਕਰਵਾਉਣਾ, ਅਕਾਦਮਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਤੇ ਸਿਧਾਂਤਕ ਗਿਆਨ ਅਤੇ ਵਾਸਤਵਿਕ ਕਲੀਨਿਕਲ ਅਭਿਆਸ ਵਿਚਕਾਰ ਦੀ ਖਾਈ ਨੂੰ ਪੂਰਾ ਕਰਨਾ ਸੀ | ਇਸ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵਲੋਂ ਗਿਆਨਵਰਧਕ ਸੈਸ਼ਨ ਕਰਵਾਏ ਗਏ, ਜਿਸ ਨਾਲ ਇਹ ਸਾਰੇ ਹਾਜ਼ਰੀਨਾਂ ਲਈ ਬਹੁਤ ਹੀ ਲਾਭਦਾਇਕ ਤੇ ਬੌਧਿਕ ਤੌਰ 'ਤੇ ਪ੍ਰੇਰਣਾਦਾਇਕ ਅਨੁਭਵ ਬਣਿਆ | ਸ੍ਰੀ ਅਮਨਦੀਪ ਪਾਲ ਮੁਖੀ ਵਿਭਾਗ (ਐਲਾਈਡ ਐਂਡ ਹੈਲਥਕੇਅਰ ਸਾਇੰਸਿਜ਼) ਨੇ ਇਸ ਸੰਮੇਲਨ ਦੇ ਸਫਲ ਆਯੋਜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਮੌਕੇ ਸੁਖਬੀਰ ਸਿੰਘ ਚੱਠਾ (ਡਾਇਰੈਕਟਰ, ਅਕੈਡਮਿਕ ਅਫੇਅਰਜ਼, ਕੇਸੀਐਲ ਗਰੁੱਪ) ਅਤੇ ਡਾ. ਆਰ. ਐਸ. ਦਿਓਲ (ਡਾਇਰੈਕਟਰ, ਐਲ. ਕੇ. ਸੀ. ਟੀ. ਸੀ.) ਦੀ ਵਿਸ਼ੇਸ਼ ਹਾਜ਼ਰੀ ਰਹੀ |

ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀਆਂ ਬੇਅਦਬੀਆਂ ਸਹਿਣ ਨਹੀਂ ਹੋਣਗੀਆਂ-ਸ਼ੀਤਲ ਅੰਗੁਰਾਲ <br/> ਅਗਲੀ ਖ਼ਬਰ ਐੱਨ. ਜੀ. ਟੀ. ਵਲੋਂ ਸਿੰਗਲ ਯੂਜ਼ ਪਲਾਸਟਿਕ ਪਾਬੰਦੀ ਦੇ ਨਿਰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।