29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸਮਾਰਟ ਸਿਟੀ ਦਫ਼ਤਰ ਦੇ ਕੋਲ ਲੀਕ ਕਰਦੀ ਪਾਣੀ ਦੀ ਪਾਈਪ ਨਹੀਂ ਹੋਈ ਠੀਕ <br/>

ਅਜੀਤ ਡੈਸਕ 01-04-2026
ਬੱਸ ਸਟੈਂਡ ਨੂੰ ਜਾਂਦੇ ਹੋਏ ਜਿੱਥੇ ਕਿ ਨਗਰ ਨਿਗਮ ਵਲੋਂ ਸਮਾਰਟ ਸਿਟੀ ਦਫਤਰ ਬਣਾਇਆ ਹੋਇਆ ਹੈ, ਉਸ ਦਫਤਰ ਦੇ ਕੋਲ ਹੀ ਪਿਛਲੇ 70 ਦਿਨਾਂ ਤੋਂ ਪਾਣੀ ਵਾਲੀ ਪਾਈਪ ਫਟੀ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਥੇ ਚਾਹ ਦੀ ਦੁਕਾਨ ਚਲਾ ਰਹੇ ਇਕ ਦੁਕਾਨਦਾਰ ਅਤੇ ਦਫ਼ਤਰਾਂ 'ਚ ਕੰਮ ਕਰਨ ਆਉਂਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਜ਼ਿਆਦਾ ਪਾਣੀ ਦੀ ਪਾਈਪ ਫਟੀ ਹੋਣ ਕਰਕੇ ਪਾਣੀ ਲੀਕੇਜ ਹੋ ਰਿਹਾ ਹੈ | ਜਿਸ ਨਾਲ ਇੱਥੇ ਸੜਕ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ | ਨਗਰ ਨਿਗਮ ਨੂੰ ਜੇਕਰ ਆਪਣੇ ਸਮਾਰਟ ਸਿਟੀ ਦਫਤਰ ਦੇ ਥੱਲੇ ਹੀ ਪਾਣੀ ਦੀ ਲੀਕੇਜ ਠੀਕ ਨਹੀਂ ਹੋ ਰਹੀ ਹੈ ਤਾਂ ਬਾਕੀ ਸ਼ਹਿਰ ਦੇ ਹਿੱਸਿਆਂ ਵਿਚ ਕਿਸ ਤਰ੍ਹਾਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਹੋਣਗੀਆਂ | ਲੋਕਾਂ ਨੇ ਦੱਸਿਆ ਹੈ ਕਿ ਸਵੇਰੇ ਇੱਥੇ ਲੋਕਾਂ ਨੂੰ ਪੈਦਲ ਚੱਲਣ ਵੇਲੇ ਵੀ ਦਿੱਕਤ ਆਉਂਦੀ ਹੈ ਕਿਉਂਕਿ ਸੜਕ ਉੱਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਤੇਜ਼ ਗੱਡੀਆਂ ਚੱਲਦੀਆਂ ਜਦੋਂ ਉਨ੍ਹਾਂ 'ਤੇ ਛਿੱਟੇ ਪੈਂਦੇ ਹਨ | ਲੋਕਾਂ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਿਹੜੀ ਪਾਣੀ ਸਪਲਾਈ ਦੀ ਪਾਈਪ ਲੀਕ ਕਰ ਰਹੀ ਹੈ ਉਸ ਨੂੰ ਜਲਦ ਠੀਕ ਕੀਤਾ ਜਾਵੇ ਤਾਂ ਜੋ ਦਫਤਰ 'ਚ ਜਾਣ ਵਾਲੇ ਲੋਕਾਂ ਨੂੰ ਕੋਈ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਕਈ ਵਾਰ ਦੁਪਹਿਰ ਦੇ ਸਮੇਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਮਾਰਟ ਸਿਟੀ ਦਫਤਰ ਵਿਚ ਬੈਠ ਕੇ ਮੀਟਿੰਗ ਵੀ ਕਰਦੇ ਹਨ ਤਾਂ ਓ. ਐਂਡ. ਐਮ. ਬਰਾਂਚ ਦੇ ਅਫ਼ਸਰਾਂ ਨੂੰ ਇਸ ਸਮੱਸਿਆ ਨੂੰ ਹੱਲ ਕਰਵਾਉਣਾ ਚਾਹੀਦਾ ਹੈ |

ਪਿਛਲੀ ਖ਼ਬਰ ਟਿਊਬਵੈੱਲਾਂ ਨੂੰ ਬਿਜਲੀ ਕੁਨੈਕਸ਼ਨ 'ਚ ਹੋਈ ਦੇਰੀ-ਪਾਣੀ ਕਿੱਲਤ ਦੀ ਸ਼ੰਕਾ <br/> ਅਗਲੀ ਖ਼ਬਰ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਸ਼ਾਮਿਲ 2 ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।