20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ਮਾਪਿਆਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਵਿਚ ਸਕੂਲ ਬਾਰੇ ਕੀਤੀ ਜਾਣਕਾਰੀ ਸਾਂਝੀ

ਅਜੀਤ ਡੈਸਕ 31-03-2026
ਜਲੰਧਰ, 30 ਮਾਰਚ (ਅ.ਬ.)-ਸਕੂਲ ਪ੍ਰਬੰਧਨ ਤੇ ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਸੈਲੀ ਦੀ ਅਗਵਾਈ ਹੇਠ 27 ਮਾਰਚ ਨੂੰ ਸਕੂਲ ਵਿਚ ਇਕ 'ਮਾਪਿਆਂ ਦੇ ਓਰੀਐਂਟੇਸ਼ਨ ਪ੍ਰੋਗਰਾਮ' ਦਾ ਆਯੋਜਨ ਕੀਤਾ | ਇਹ ਪ੍ਰੋਗਰਾਮ ਬਾਲਵਾਟਿਕਾ-1 ਤੋਂ ਲੈ ਕੇ 9ਵੀਂ ਤੇ 11ਵੀਂ ਜਮਾਤ ਤੱਕ ਦੇ ਨਵੇਂ ਵਿਦਿਆਰਥੀਆਂ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਆਯੋਜਿਤ ਕੀਤਾ ਗਿਆ ਸੀ-ਜੋ 2026-27 ਦੇ ਅਕਾਦਮਿਕ ਸੈਸ਼ਨ ਲਈ ਦਾਖਲਾ ਲੈ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੇ ਮਾਪਿਆਂ ਨੂੰ ਵੀ | ਦੇਵੀ ਸਰਸਵਤੀ (ਗਿਆਨ ਦੀ ਦੇਵੀ) ਦੀ ਮੂਰਤੀ ਅੱਗੇ ਦੀਵੇ ਜਗਾਉਣ ਨਾਲ ਪ੍ਰੋਗਰਾਮ ਦੇ ਉਦਘਾਟਨ ਤੋਂ ਬਾਅਦ, ਪਿ੍ੰਸੀਪਲ ਪ੍ਰਵੀਨ ਸੈਲੀ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਅਤੇ ਸੰਚਾਲਨ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਇਆ | ਮਾਪਿਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਸਕੂਲ ਦੇ ਯੋਗ ਸਟਾਫ਼ ਨਾਲ ਜਾਣ-ਪਛਾਣ ਕਰਵਾਈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਅਧਿਆਪਕਾਂ ਤੇ ਮਾਪਿਆਂ ਦੋਵਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੇ ਅਟੁੱਟ ਸਮਰਥਨ ਦਾ ਭਰੋਸਾ ਵੀ ਦਿੱਤਾ, ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਸੰਤੁਲਿਤ ਖੁਰਾਕ, ਅਨੁਸ਼ਾਸਨ, ਸਕਾਰਾਤਮਕ ਵਾਤਾਵਰਨ ਤੇ ਚੰਗੇ ਮੁੱਲਾਂ ਦੇ ਵਿਕਾਸ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਮਾਪਿਆਂ ਨੂੰ ਅਧਿਆਪਕਾਂ ਨੂੰ ਮਿਲਣ, ਸਕੂਲ ਵਿਚ ਉਪਲਬਧ ਸਹੂਲਤਾਂ ਤੋਂ ਜਾਣੂ ਹੋਣ ਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਮÏਕੇ ਪ੍ਰਦਾਨ ਕੀਤੇ ਗਏ | ਵਾਈਸ ਪਿ੍ੰਸੀਪਲ ਰਮਨਦੀਪ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪ੍ਰਤਿਭਾ ਤੇ ਸਮਰੱਥਾ ਨੂੰ ਪਾਲਣ ਅਤੇ ਵਧਾਉਣ ਲਈ ਲਗਾਤਾਰ ਮੌਕੇ ਲੱਭਣ ਲਈ ਵੀ ਉਤਸ਼ਾਹਿਤ ਕੀਤਾ | ਡਾ. ਵਿਦੁਰ ਜੋਤੀ (ਚੇਅਰਮੈਨ, ਟਰੱਸਟ), ਡਾ. ਸੁਵਿਕਰਮ ਜੋਤੀ (ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ, ਅਤੇ ਜਨਰਲ ਸਕੱਤਰ, ਟਰੱਸਟ), ਅਤੇ ਸਹਾਇਕ ਵਾਈਸ-ਪਿ੍ੰਸੀਪਲ ਮਮਤਾ ਅਰੋੜਾ ਨੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਨਿਰੰਤਰ ਸਹਿਯੋਗ ਦੀ ਉਮੀਦ ਕੀਤੀ |
ਪਿਛਲੀ ਖ਼ਬਰ ਸੈਕਟਰ ਹੈੱਡਕੁਆਰਟਰ ਬੀ.ਐਸ.ਐਫ. ਫਿਰੋਜ਼ਪੁਰ ਵਿਖੇ ਸੇਵਾ ਮੁਕਤ ਬੀ.ਐਸ.ਐਫ ਦੇ ਜਵਾਨਾਂ ਅਤੇ ਵਿਧਵਾਵਾਂ ਦੀ ਮੀਟਿੰਗ ਅਗਲੀ ਖ਼ਬਰ ਕਾਲੀਆ ਕਾਲੋਨੀ 'ਚ ਕੀਤੀਆਂ ਦੁਕਾਨਾਂ ਸੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।