20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜੀਵਨ ਆਸਰਾ ਟਰੱਸਟ ਵਲੋਂ ਲਗਾਏ ਡਾਕਟਰੀ ਜਾਂਚ ਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਦਾ 500 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ <br/>

ਅਜੀਤ ਡੈਸਕ 31-03-2026
ਜਲੰਧਰ, 30 ਮਾਰਚ (ਹਰਵਿੰਦਰ ਸਿੰਘ ਫੁੱਲ)-ਜੀਵਨ ਆਸਰਾ ਟਰੱਸਟ (ਸਰਦਾਰਨੀ ਜੀਵਨ ਕੌਰ ਤੇ ਸ. ਕਿਰਪਾਲ ਸਿੰਘ ਚਾਵਲਾ ਯਾਦਗਾਰੀ ਟਰੱਸਟ) ਵਲੋਂ ਮੁਫ਼ਤ ਡਾਕਟਰੀ ਜਾਂਚ ਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਕੇ. ਜੇ. ਸਟੀਲ ਰੋਲਿੰਗ ਮਿਲ ਤੇ ਭਵਾਨੀ ਸ਼ੰਕਰ ਕਾਸਟਿੰਗ ਰਾਉ ਵਾਲੀ ਵਿਖੇ ਲਗਾਇਆ, ਜਿਸ ਦਾ 500 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ | ਜਾਣਕਾਰੀ ਦਿੰਦੇ ਹੋਏ ਕੈਂਪ ਦਾ ਪ੍ਰਬੰਧਕ ਪਿ੍ਤਪਾਲ ਸਿੰਘ ਚਾਵਲਾ ਤੇ ਰਮਨਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ, ਦੰਦਾਂ ਤੇ ਦਵਾਈਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਆਪ੍ਰੇਸ਼ਨ ਦੇ ਯੋਗ ਹੋਣਗੇ ਉਨ੍ਹਾਂ ਦੇ ਆਪੇ੍ਰਸ਼ਨ ਮੁਫ਼ਤ ਕੀਤੇ ਜਾਣਗੇ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ, ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਪਿ੍ਤਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਜੀਵਨ ਆਸਰਾ ਟਰੱਸਟ ਡਾਕਟਰੀ ਕੈਂਪਾਂ ਤੋਂ ਇਲਾਵਾ ਹੋਰ ਵੀ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਚੜ੍ਹ ਕੇ ਸੇਵਾਵਾਂ ਨਿਭਾ ਰਿਹਾ ਹੈ ਤਾਂ ਜੋ ਲੋੜਵੰਦਾਂ ਦੀ ਨਿਸ਼ਕਾਮ ਸੇਵਾ ਹੋ ਸਕੇ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਬੀਰ ਜੋਤ ਸਿੰਘ ਚਾਵਲਾ, ਪ੍ਰਭਜੋਤ ਸਿੰਘ ਮੋਂਗਾ, ਬੀਬੀ ਮਹਿੰਦਰ ਕੌਰ ਚਾਵਲਾ, ਗਗਨਦੀਪ ਕੌਰ ਚਾਵਲਾ, ਮਹਿਰੀਤ ਕੌਰ ਚਾਵਲਾ, ਕਰਨਪ੍ਰੀਤ ਕੌਰ, ਉਦਯੋਗਪਤੀ ਨਰੇਸ਼ ਸਹਿਗਲ, ਦਿਨੇਸ਼ ਸਹਿਗਲ, ਕੋਮਲ ਜੈਨ, ਗੁਰਬਚਨ ਸਿੰਘ ਕਥੂਰੀਆ, ਪ੍ਰਭਜੋਤ ਸਿੰਘ ਕਥੂਰੀਆ, ਰਾਜਿੰਦਰ ਸਿੰਘ ਬੇਦੀ, ਗੁਰਮੀਤ ਸਿੰਘ, ਪ੍ਰੇਮ ਅਰੋੜਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਮਨਜੀਤ ਸਿੰਘ ਲੈਕਚਰਾਰ ਪੰਜਾਬੀ ਅਗਲੀ ਖ਼ਬਰ ਆਪਣੇ ਹੀ 6 ਸਾਲ ਦੇ ਬੱਚੇ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।