08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

13ਵਾਂ ਰਣਜੀਤ ਸਿੰਘ ਖੜਗ ਐਵਾਰਡ ਹਰਵਿੰਦਰ ਸਿੰਘ ਖ਼ਾਲਸਾ ਨੂੰ ਮਿਲਿਆ

ਅਜੀਤ ਡੈਸਕ 30-03-2026
ਜਲੰਧਰ, 29 ਮਾਰਚ (ਹਰਵਿੰਦਰ ਸਿੰਘ ਫੁੱਲ)-ਰਣਜੀਤ ਮੈਮੋਰੀਅਲ ਯਾਦਗਾਰੀ ਟਰੱਸਟ ਆਦਮਪੁਰ ਵਲੋਂ ਪ੍ਰਸਿੱਧ ਕਵੀ ਤੇ ਇਤਿਹਾਸਕਾਰ ਰਣਜੀਤ ਸਿੰਘ ਖੜਗ ਦੀ ਯਾਦ ਵਿਚ ਆਰੰਭ ਕੀਤਾ 13ਵਾਂ ਰਣਜੀਤ ਸਿੰਘ ਖੜਗ ਐਵਾਰਡ ਪ੍ਰਸਿੱਧ ਵਿਦਵਾਨ ਹਰਵਿੰਦਰ ਸਿੰਘ ਖਾਲਸਾ ਨੂੰ ਪ੍ਰਦਾਨ ਕੀਤਾ | ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਕਰਵਾਏ ਸ਼ਾਨਦਾਰ ਸਮਾਗਮ ਦੌਰਾਨ ਇਹ ਐਵਾਰਡ ਪ੍ਰਦਾਨ ਕਰਦਿਆਂ ਖੜਗ ਦੇ ਸਪੁੱਤਰ ਕਰਮਜੀਤ ਸਿੰਘ ਨੇ ਆਖਿਆ ਕਿ ਖੜਗ ਹੁਰਾਂ ਦੀ ਸਮੁੱਚੇ ਸਹਿਤ ਨੂੰ ਦੇਣ ਅਤੇ ਉਨ੍ਹਾਂ ਦੇ ਇਤਿਹਾਸ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਉਨਾਂ ਦੇ ਜਨਮ ਦਿਨ 'ਤੇ ਇਹ ਐਵਾਰਡ ਹਰ ਸਾਲ ਪ੍ਰਦਾਨ ਕੀਤਾ ਜਾਂਦਾ ਹੈ | ਸਮਾਗਮ ਦੀ ਪ੍ਰਧਾਨਗੀ ਬਲਜੀਤ ਸਿੰਘ ਬਰਾੜ, ਹਰਵਿੰਦਰ ਸਿੰਘ ਖਾਲਸਾ, ਚੇਤਨ ਸਿੰਘ ਤੇ ਇੰਜ ਕਰਮਜੀਤ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ | ਮੰਚ ਸੰਚਾਲਨ ਕਰਦੇ ਹੋਏ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਰਣਜੀਤ ਸਿੰਘ ਖੜਗ ਦੀਆਂ ਹੁਣ ਤੱਕ ਡੇਢ ਦਰਜਨ ਪੁਸਤਕਾਂ ਛਪ ਚੁਕੀਆਂ ਹਨ ਅਤੇ ਉਨ੍ਹਾਂ ਦਾ ਬਹੁਤ ਸਾਰਾ ਸਾਹਿਤ ਅਜੇ ਅਣ ਛਪਿਆ ਪਿਆ ਹੈ | ਹਾਜ਼ਰ ਕਵੀਆਂ ਜਰਨੈਲ ਸਿੰਘ ਸਾਕੀ, ਗੁਰਦੀਪ ਸਿੰਘ ਉਜਾਲਾ, ਅਮਰ ਸਿੰਘ ਅਮਰ ਤੇ ਬਲਦੇਵ ਸਿੰਘ ਬੱਧਣ ਨੇ ਆਪਣੀਆਂ ਰਚਨਾਵਾਂ ਸੁਣਾਈਆ | ਇਸ ਮੌਕੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਖੜਗ ਦੀ ਸਾਹਿਤ ਨੂੰ ਦੇਣ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਖੜਗ ਦੀਆਂ ਰਚਨਾਵਾਂ 'ਤੇ ਪੀ. ਐਚ. ਡੀ. ਦੇ ਖੋਜ ਕਾਰਜ ਚੱਲ ਰਹੇ ਹਨ | ਸਿੱਖ ਇਤਿਹਾਸਕਾਰ ਪਰਮਜੀਤ ਸਿੰਘ ਮਾਨਸਾ ਨੇ ਵੀ ਖੜਗ ਹੋਰਾਂ ਦੇ ਸਾਹਿਤ ਦੀ ਪਛਾਣ ਤੇ ਉਸ ਦੀ ਮਹੱਤਤਾ ਬਾਰੇ ਦੱਸਿਆ | ਉਪਰੰਤ ਪ੍ਰਧਾਨਗੀ ਮੰਡਲ ਵਲੋਂ ਹਰਵਿੰਦਰ ਸਿੰਘ ਖਾਲਸਾ ਨੂੰ ਖੜਗ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ | ਹਰਵਿੰਦਰ ਸਿੰਘ ਖਾਲਸਾ ਨੇ ਰਣਜੀਤ ਮੈਮੋਰੀਅਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਮਾਨ ਸਨਮਾਨ ਦੀ ਤਾਂਘ ਨਹੀਂ ਰੱਖੀ ਪਰ ਇਹ ਸਨਮਾਨ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਨੂੰ ਆਵਾਜ਼ ਮਾਰ ਕੇ ਦਿੱਤਾ ਗਿਆ ਹੈ | ਪ੍ਰਧਾਨਗੀ ਭਾਸ਼ਨ ਕਰਦਿਆਂ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਵਿਰਲੇ ਹੀ ਲੇਖਕ ਹਨ ਜਿਨ੍ਹਾਂ ਦੇ ਤੁਰ ਜਾਣ ਪਿੱਛੋਂ ਉਨ੍ਹਾਂ ਦੀ ਯਾਦ ਮਨਾਈ ਜਾਂਦੀ ਹੋਵੇ | ਸਮਾਗਮ ਦੇ ਅੰਤ 'ਚ ਹਰਜਿੰਦਰ ਕੌਰ ਨੇ ਆਏ
ਪਿਛਲੀ ਖ਼ਬਰ ਕੌਂਸਲਰ ਹੈਪੀ ਨੇ ਵਾਰਡ 'ਚ ਲਗਵਾਈਆਂ ਸਟਰੀਟ ਲਾਈਟਾਂ ਤੇ ਹਾਈਮਾਸਕ ਲਾਈਟਾਂ ਅਗਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ 'ਚ ਮੁੱਲ ਸਿੱਖਿਆ ਤੇ ਸਮਰੱਥਾ ਨਿਰਮਾਣ ਵਿਸ਼ੇ 'ਤੇ ਕਰਵਾਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।