08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕੌਂਸਲਰ ਹੈਪੀ ਨੇ ਵਾਰਡ 'ਚ ਲਗਵਾਈਆਂ ਸਟਰੀਟ ਲਾਈਟਾਂ ਤੇ ਹਾਈਮਾਸਕ ਲਾਈਟਾਂ

ਅਜੀਤ ਡੈਸਕ 30-03-2026
ਜਲੰਧਰ, 29 ਮਾਰਚ (ਸ਼ਿਵ)-ਵਾਰਡ ਨੰਬਰ 35 ਦੀ ਕੌਂਸਲਰ ਤੇ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਵਾਰਡ ਅੰਦਰ ਐਲ. ਈ. ਡੀ. ਸਟਰੀਟ ਲਾਈਟਾਂ ਤੇ ਹਾਈ ਮਾਰਕਸ ਲਗਵਾਏ | ਹੈਪੀ ਨੇ ਬੂਟਾ ਪਿੰਡ ਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ 'ਤੇ ਨਵੀਆਂ ਸਟਰੀਟ ਲਾਈਟਾਂ ਲਗਵਾਈਆਂ | ਇਸੇ ਤਰ੍ਹਾਂ ਉਨ੍ਹਾਂ ਭਾਈ ਜੈਤਾ ਜੀ ਮਾਰਕਿਟ ਦੇ ਮੈਨ ਚੌਕ 'ਚ 'ਹਾਈਮਾਸਕ ਲਾਈਟ ਲਗਵਾਈ ਜਿਸ ਨਾਲ ਪੂਰੀ ਮਾਰਕਿਟ ਰੌਸ਼ਨੀ ਨਾਲ ਜਗਮਗਾ ਉੱਠੀ | ਮਾਰਕਿਟ ਦੇ ਸਾਰੇ ਹੀ ਦੁਕਾਨਦਾਰਾਂ ਨੇ ਹੈਪੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਕੌਂਸਲਰ ਹੈਪੀ ਨੇ ਕਿਹਾ ਕਿ ਜਲਦ ਹੀ ਉਹ ਦੋ ਤਿੰਨ ਹੋਰ ਹਾਈਮਾਸਕ ਲਾਈਟਾਂ ਵਾਰਡ ਅੰਦਰ ਲਗਵਾ ਕੇ ਦੇਣਗੇ ਤਾਂ ਜੋ ਇਲਾਕੇ ਅੰਦਰ ਰੌਸ਼ਨੀ ਦੀ ਕੋਈ ਸਮੱਸਿਆ ਨਾ ਆ ਸਕੇ | ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦ ਸਿਲਵਰ ਹਾਈਟਸ ਵਿਖੇ ਨਵੀਂਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਤੇ ਵਾਰਡ ਦੇ ਬਾਕੀ ਰਹਿੰਦੇ ਕੰਮ ਵੀ ਜਲਦ ਕਰਵਾ ਦਿੱਤੇ ਜਾਣਗੇ | ਇਸ ਮੌਕੇ ਹੈਪੀ ਨੇ ਵਾਰਡ 'ਚ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ 'ਚ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ |
ਪਿਛਲੀ ਖ਼ਬਰ ਭਾਜਪਾ ਦੇ ਸਿਖਲਾਈ ਕੈਂਪ ਪੰਜਾਬ 'ਚ ਬਦਲਾਅ ਦਾ ਬਣਨਗੇ ਮੁੱਖ ਕਾਰਨ-ਮੰਤਰੀ ਸ੍ਰੀਨਿਵਾਸਲੂ ਅਗਲੀ ਖ਼ਬਰ 13ਵਾਂ ਰਣਜੀਤ ਸਿੰਘ ਖੜਗ ਐਵਾਰਡ ਹਰਵਿੰਦਰ ਸਿੰਘ ਖ਼ਾਲਸਾ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।