ਜਲੰਧਰ, 29 ਮਾਰਚ (ਡਾ. ਜਤਿੰਦਰ ਸਾਬੀ)-87ਵੀਂ ਅੰਤਰ ਰਾਜ ਸਬ ਜੂਨੀਅਰ ਐਂਡ ਕੈਡਿਟ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਜੋ ਗਾਂਧੀਧਾਮ (ਗੁਜਰਾਤ) ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚੋਂ ਤਿ੍ਜਲ ਵੋਹਰਾ ਅੰਮਿ੍ਤਸਰ ਨੇ ਅੰਡਰ 13 ਸਾਲ ਡਬਲਜ਼ ਵਰਗ 'ਚੋਂ ਚਾਂਦੀ ਦਾ ਤਗਮਾ ਤੇ ਸਿੰਗਲ ਵਰਗ 'ਚੋਂ ਕਾਂਸੀ ਦਾ ਤਗਮਾ ਤੇ ਸਾਤਵਿਕ ਸ਼ਰਮਾ ਨੇ ਅੰਡਰ 11 ਸਾਲ ਵਰਗ 'ਚੋਂ ਚੰਗਾ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਜੇਤੂ ਖਿਡਾਰੀਆਂ ਦਾ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਤੁੱਲ ਨੰਦਾ ਨੇ ਸਵਾਗਤ ਕੀਤਾ ਤੇ ਵਧਾਈ ਦਿੱਤੀ | ਜ਼ਿਲ੍ਹਾ ਜਲੰਧਰ ਟੇਬਲ ਐਸੋਸੀਏਸ਼ਨ ਦੇ ਸਲਾਹਕਾਰ ਪੰਕਜ ਸ਼ਰਮਾ, ਪੰਜਾਬ ਦੇ ਸਲਾਹਕਾਰ ਸੁਮਿਤ ਬਾਹਰੀ, ਜਲੰਧਰ ਦੇ ਪ੍ਰਧਾਨ ਸੰਨਤ ਗੁਪਤਾ, ਸਕੱਤਰ ਚੰਦਨ ਸ਼ਰਮਾ, ਕਾਰਤਿਕ ਡੋਗਰਾ, ਕੋਚ ਮਨੀਸ਼ ਭਾਰਦਵਾਜ, ਹਰਸ਼ ਸਹਿਗਲ, ਤਿਲਕ ਰਾਜ, ਪਿਯੂਸ਼ ਪੁਜਾਰਾ, ਹਿਤੇਸ਼ ਡੋਗਰਾ, ਉਤਕਰਸ਼ ਥਾਪਰ ਤੇ ਮੀਡੀਆ ਸਲਾਹਕਾਰ ਪਾਰੀਤੋਸ਼ ਸ਼ਰਮਾ ਨੇ ਵਧਾਈ ਦਿੱਤੀ ਤੇ ਇਨ੍ਹਾਂ ਜੇਤੂ ਖਿਡਾਰੀਆਂ ਦਾ ਜਲੰਧਰ ਰੇਲਵੇ ਸਟੇਸ਼ਨ ਪੁੱਜਣ 'ਤੇ ਸਵਾਗਤ ਵੀ ਕੀਤਾ |