08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਇੰਟਰਨੈਸ਼ਨਲ ਰਿਲੇਅ ਕਰਨੀਵਾਲ 'ਚ ਜਲੰਧਰ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 30-03-2026
ਜਲੰਧਰ, 29 ਮਾਰਚ (ਡਾ.ਜਤਿੰਦਰ ਸਾਬੀ)-ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਵਲੋਂ ਤੀਜੇ ਇੰਟਰਨੈਸ਼ਨਲ ਰਿਲਅ ਕਾਰਨੀਵਾਲ ਵਿਚ ਜਲੰਧਰ ਦੇ ਅਥਲੀਟਾਂ ਨੇ ਵੱਖ- ਵੱਖ ਈਵੈਂਟਾ ਵਿਚ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਕੀਤਾ | ਇਸ ਅੰਤਰਰਾਸ਼ਟਰੀ ਮੁਕਾਬਲੇ ਵਿਚ ਵੱਖ-ਵੱਖ ਰਾਜਾਂ, ਸੰਸਥਾਵਾਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਕਈ ਅਥਲੀਟਾਂ ਨੇ ਭਾਗ ਲਿਆ | ਜਾਣਕਾਰੀ ਅਨੁਸਾਰ ਇਸ ਮੁਕਾਬਲੇ ਨੂੰ ਚੰਡੀਗੜ੍ਹ ਵਿਖੇ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ | ਜਲੰਧਰ ਪੀ. ਆਈ. ਐਸ. ਕੋਚਾਂ ਨੇ ਦੱਸਿਆ ਕਿ ਜਲੰਧਰ ਦੀ ਪੀ. ਆਈ. ਐਸ. ਟੀਮ ਨੇ ਵੱਖ-ਵੱਖ ਈਵੈਂਟਸ 'ਚ ਤਗਮੇ ਜਿੱਤੇ, ਜਿਸ 'ਚ ਅੰਡਰ 20 ਸਾਲ ਕੁੜੀਆ ਦੀ 4*400 ਮੀਟਰ ਮਿਕਸ ਰਿਲੇਅ 'ਚ ਮਾਇਆ ਨੇ ਚਾਂਦੀ ਦਾ ਤਗਮਾ, ਮਰਦਾਂ ਦੀ 4*400 ਮੀਟਰ ਰਿਲੇਅ 'ਚ ਜਗਮੀਤ ਸਿੰਘ, ਜਸ਼ਨਪ੍ਰੀਤ ਸਿੰਘ, ਕੁਲਵੀਰ ਰਾਮ ਤੇ ਅੰਮਿ੍ਤਪਾਲ ਨੇ ਚਾਂਦੀ ਦਾ ਤਗਮ | ਇਸੇ ਤਰ੍ਹਾਂ ਅੰਡਰ 20 ਸਾਲ ਮੁੰਡਿਆ ਦੀ 4*100 ਮੀਟਰ ਰਿਲੇਅ ਵਿਚ ਪਰਤਾਪ ਸਿੰਘ ਤੇ ਸੁਖਵੀਰ ਕੌਰ ਨੇ ਵੀ ਤੀਜਾ ਸਥਾਨ ਪ੍ਰਾਪਤ ਕੀਤਾ | ਜਲੰਧਰ ਕੋਚਾਂ ਦੀ ਟੀਮ ਸੀਨਿਅਰ ਕੋਚ ਸਰਬਜੀਤ ਸਿੰਘ ਹੈਪੀ, ਗੁਲਸ਼ਨ ਕੁਮਾਰ, ਟਵਿੰਕਲ ਚੌਧਰੀ ਨੇ ਇਸ ਪ੍ਰਾਪਤੀ ਲਈ ਪੰਜਾਬ ਖੇਡ ਵਿਭਾਗ ਪੀ. ਆਈ. ਐਸ. ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਤੇ ਕੋਚਾਂ ਨੂੰ ਮੁਬਾਰਕਬਾਦ ਤੇ ਸ਼ੁੱਭਇਛਾਵਾਂ ਦਿੱਤੀਆਂ |
ਪਿਛਲੀ ਖ਼ਬਰ ਅੰਤਰਰਾਜ ਸਬ ਜੂਨੀਅਰ ਕੈਡਿਟ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ 'ਚੋਂ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਡਾਕਟਰੀ ਜਾਂਚ ਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਦਾ 600 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।