08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹਾਕੀ ਇੰਡੀਆ ਐਵਾਰਡ 'ਚੋਂ ਸਰਬੋਤਮ ਖਿਡਾਰੀ ਬਣਨ 'ਤੇ ਹਾਰਦਿਕ ਸਿੰਘ ਦੇ ਜੱਦੀ ਪਿੰਡ ਖੁਸੋਰਪੁਰ 'ਚ ਖੁਸ਼ੀ ਦੀ ਲਹਿਰ

ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਡਾ.ਜਤਿੰਦਰ ਸਾਬੀ)-ਹਾਕੀ ਇੰਡੀਆ ਵਲੋਂ ਸਾਲ 2025 ਦੇ ਖੇਡ ਐਵਾਰਡ 'ਚ ਹਾਕੀ ਦੇ ਸਾਲ ਦੇ ਸਰਬੋਤਮ ਖਿਡਾਰੀ ਦਾ ਐਵਾਰਡ ਮਿਲਣ 'ਤੇ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਾਰਦਿਕ ਸਿੰਘ (ਪੀ. ਸੀ. ਐਸ.) ਦੇ ਜੱਦੀ ਪਿੰਡ ਖੁਸਰੋਪੁਰ ਵਿਖੇ ਖੁਸ਼ੀ ਦੀ ਲਹਿਰ ਤੇ ਪਰਿਵਾਰ ਦੇ ਮੈਂਬਰ ਬਾਗੋ ਬਾਗ ਹਨ | ਹਾਰਦਿਕ ਸਿੰਘ ਨੂੰ ਅੱਜ ਦਿੱਤੇ ਗਏ 8ਵੇਂ ਸਲਾਨਾ ਹਾਕੀ ਇੰਡੀਆ ਦੇ ਪੁਰਸਕਾਰ ਸਮਾਰੋਹ 'ਚ ਸਾਲ 2025 ਦਾ ਹਾਕੀ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ ਤੇ ਇਸ ਨੂੰ ਹਾਕੀ ਇੰਡੀਆ ਵਲੋਂ ਬਲਵੀਰ ਸਿੰਘ ਸੀਨੀਅਰ ਖੇਡ ਐਵਾਰਡ ਨਾਲ 20 ਲੱਖ ਰੁਪਏ ਨਕਦ ਇਨਾਮ ਨਾਲ ਭਾਰਤ ਦੇ ਖੇਡ ਮੰਤਰੀ ਮਨਸੁਖ ਮਾਂਡਵੀਆਂ ਵਲੋਂ ਸਨਮਾਨਿਤ ਕੀਤਾ | ਇਹ ਐਵਾਰਡ ਮਿਲਣ ਤੇ ਹਾਰਦਿਕ ਸਿੰਘ ਦੇ ਪਿਤਾ ਕੌਮਾਂਤਰੀ ਹਾਕੀ ਖਿਡਾਰੀ ਵਰਿੰਦਰਪ੍ਰੀਤ ਸਿੰਘ (ਐਸ.ਪੀ) ਤੇ ਮਾਤਾ ਸੋਨੀਆ ਕੌਰ ਰਾਏ ਨੇ ਖੁਸ਼ੀ ਪ੍ਰਗਟ ਕੀਤੀ ਤੇ ਇਸ ਨੂੰ ਪੰਜਾਬ ਤੇ ਜਲੰਧਰ ਲਈ ਮਾਣ ਵਾਲੀ ਗੱਲ ਦੱਸਿਆ | ਹਾਰਦਿਕ ਸਿੰਘ ਨੂੰ ਇਹ ਐਵਾਰਡ ਮਿਲਣ 'ਤੇ ਉਲੰਪੀਅਨ ਗੁਰਮੇਲ ਸਿੰਘ, ਅਰਜਨਾ ਐਵਾਰਡੀ ਰਾਜਬੀਰ ਕੌਰ, ਕੌਮਾਂਤਾਰੀ ਹਾਕੀ ਖਿਡਾਰੀ ਜੁਗਰਾਜ ਸਿੰਘ, ਉਲੰਪੀਅਨ ਸੰਜੀਵ ਕੁਮਾਰ, ਚੀਫ ਹਾਕੀ ਕੋਚ (ਸਾਬਕਾ) ਡਾਕਟਰ ਬਲਜੀਤ ਕੌਰ, ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਬਿਕਰਮਜੀਤ ਸਿੰਘ ਕਾਕਾ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ , ਗੁਰਮੀਤ ਸਿੰਘ ਮੀਤਾ ਕਾਰਜਕਾਰੀ ਮੈਂਬਰ ਹਾਕੀ ਪੰਜਾਬ, ਹਰਿੰਦਰ ਸਿੰਘ ਸੰਘਾਂ, ਗੁਰਿੰਦਰ ਸੰਘਾ, ਕੌਮਾਂਤਰੀ ਹਾਕੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ ਨੇ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਏ. ਪੀ. ਜੇ. ਸਕੂਲ ਰਾਮਾ ਮੰਡੀ 'ਚ ਗਰੂਮਿੰਗ ਕਲਾਸਾਂ ਦੀ ਸ਼ੁਰੂਆਤ ਅਗਲੀ ਖ਼ਬਰ ਹਾਕੀ ਪੰਜਾਬ ਨੂੰ ਸਰਬੋਤਮ ਸਟੇਟ ਯੂਨਿਟ ਦਾ ਇਨਾਮ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।