ਆਦਮਪੁਰ, 25 ਮਾਰਚ ( ਰਮਨ ਦਵੇਸਰ) ਆਦਮਪੁਰ ਪੁਲਿਸ ਨੇ 2 ਵਿਅਕਤੀਆਂ ਨੂੰ 10 ਗ੍ਰਾਮ ਹੈਰੋਇਨ ਅਤੇ 80 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ | ਥਾਣਾ ਮੁੱਖੀ ਪੰਕਜ ਕੁਮਾਰ ਨੇ ਦੱਸਿਆ ਕਿ ਏ.ਐਸ.ਅਈ ਦਯਾ ਚੰਦ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਦੁਸ਼ਹਿਰਾ ਰਰਾਉਡ ਆਦਮਪੁਰ ਨੇੜੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ | ਜਿਹਨਾਂ ਵਿੱਚ ਚਮਕੋਰ ਸਿੰਘ ਉਰਫ ਚਮਕੀਲਾ ਪੁੱਤਰ ਗੁਰਨਾਮ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਆਦਮਪੁਰ ਕੋਲੋਂ 10 ਗ੍ਰਾਮ ਹੈਰੋਈਨ ਅਤੇ 50 ਨਸ਼ੀਲੀਆਂ ਗੋਲੀਆਂ ਅਤੇ ਦੂਜੇ ਵਿਅਕਤੀ ਸ਼ੰਕਰ ਗਿਲ ਪੁੱਤਰ ਪੇ੍ਰਮ ਪਾਲ ਵਾਸੀ ਸੰਗਰਾ ਮੁਹੱਲਾ ਆਦਮਪੁਰ ਕੋਲਾੋ 30 ਨਸ਼ੀਲੀਆਂ ਗੋਲੀਆਂ ਬਾ੍ਰਹਮਦ ਹੋਇਆਂ | ਆਦਮਪੁਰ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਹੈ |