24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਰਾਮ ਸੈਨਾ ਸੰਗਠਨ ਵਲੋਂ 1101 ਕੰਜਕ ਪੂਜਨ ਅੱਜ

ਅਜੀਤ ਡੈਸਕ 26-03-2026
ਜਲੰਧਰ, 25 ਮਾਰਚ (ਸ਼ੈਲੀ)- ਸ੍ਰੀ ਰਾਮ ਸੈਨਾ ਸੰਗਠਨ ਵਲੋਂ ਆਯੋਜਿਤ ਤੀਜਾ ਵਿਸ਼ਾਲ ਕੰਜਕ ਪੂਜਨ 26 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਸ੍ਰੀ ਰਾਮ ਹਾਲ 'ਚ ਹੋਵੇਗਾ | ਇਸ ਸਾਲ ਸੰਗਠਨ ਨੇ 1101 ਕੰਜਕ ਪੂਜਨ ਦਾ ਟੀਚਾ ਰੱਖਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੰਦੇ ਹੋਏ ਸ੍ਰੀ ਰਾਮ ਸੈਨਾ ਦੇ ਚੇਅਰਮੈਨ ਮਨੀਸ਼ ਸਹਿਗਲ, ਪ੍ਰਧਾਨ ਸੰਦੀਪ ਗਗਨ, ਜਨਰਲ ਸਕੱਤਰ ਹਰੀਸ਼ ਸਹਿਗਲ, ਉਪ ਪ੍ਰਧਾਨ ਹਿਮਾਂਸ਼ੂ ਮਹਿਤਾ ਅਤੇ ਸਕੱਤਰ ਰਜਤ ਖੱਤਰੀ ਨੇ ਦੱਸਿਆ ਕਿ ਸ੍ਰੀ ਰਾਮ ਸੈਨਾ ਸੰਗਠਨ ਵਲੋਂ ਪਹਿਲਾ ਕੰਜਕ ਪੂਜਨ ਅਪ੍ਰੈਲ 2025 'ਚ ਕੀਤਾ ਗਿਆ ਸੀ, ਜਿਸ 'ਚ 251 ਕੰਜਕ ਪੂਜਨ ਕੀਤੇ ਗਏ ਸਨ | ਦੂਜਾ ਵਿਸ਼ਾਲ ਕੰਜਕ ਪੂਜਨ 30 ਸਤੰਬਰ, 2025 ਨੂੰ ਸ੍ਰੀ ਦੇਵੀ ਤਲਾਬ ਮੰਦਰ ਦੇ ਸ਼੍ਰੀ ਰਾਮ ਹਾਲ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਲਗਭਗ 700 ਕੰਜਕ ਪੂਜਨ ਕੀਤੇ ਗਏ ਸਨ | ਇਸ ਸਾਲ ਤੀਜਾ ਕੰਜਕ ਪੂਜਨ 25 ਮਾਰਚ, 2026 ਨੂੰ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਸ੍ਰੀ ਰਾਮ ਹਾਲ ਵਿੱਚ ਹੋਵੇਗਾ | ਇਸ ਮੌਕੇ ਚੇਅਰਮੈਨ ਮੁਨੀਸ਼ ਸਹਿਗਲ, ਮੁਖੀ ਸੰਦੀਪ ਗਗਨ, ਜਨਰਲ ਸਕੱਤਰ ਹਰੀਸ਼ ਸਹਿਗਲ, ਉਪ ਪ੍ਰਧਾਨ ਹਿਮਾਂਸ਼ੂ ਮਹਿਤਾ, ਸਕੱਤਰ ਰਜਤ ਖੱਤਰੀ, ਰਾਜੇਸ਼ ਮਹਿਤਾ, ਹਰੀਸ਼, ਪਦਮ, ਵਿਵੇਕ ਮਹਿਤਾ, ਅਰਜੁਨ ਭੱਟ, ਡਿੰਪਲ ਸ਼ਰਮਾ, ਦੀਪਕ ਕੁਮਾਰ, ਅਕਸ਼ਤ ਗਗਨ, ਅਮਿਤ ਪਟੇਲ, ਅਜੈ ਵਰਮਾ, ਸਾਹਿਲ ਵਰਮਾ, ਨਮਨ ਗਰਗ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਿਹਤ ਪ੍ਰੋਗਰਾਮਾਂ ਸੰਬੰਧੀ ਸਿਵਲ ਸਰਜਨ ਨੇ ਸਮੂਹ ਐੱਸ.ਐੱਮ.ਓਜ਼ ਨੂੰ ਦਿੱਤੀਆਂ ਹਦਾਇਤਾਂ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਟੀ.ਬੀ. ਦੇ ਖ਼ਾਤਮੇ ਲਈ ਸਮੂਹਿਕ ਯਤਨਾਂ ਨੂੰ ਤੇਜ਼ ਕਰਨ 'ਤੇ ਜ਼ੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।