ਜਲੰਧਰ, 25 ਮਾਰਚ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਵਿਖੇ ਫਰਵਰੀ 2026 ਦੇ ਅਕਾਦਮਿਕ ਸੈਸ਼ਨ ਲਈ ਡਿਸਟੈਂਸ ਅਤੇ ਆਨਲਾਈਨ ਸਿੱਖਿਆ ਪ੍ਰੋਗਰਾਮਾਂ ਲਈ ਦਾਖਲੇ ਆਪਣੀ ਅੰਤਿਮ ਆਖਰੀ ਮਿਤੀ ਦੇ ਨੇੜੇ ਹਨ ¢ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਹਜ਼ਾਰਾਂ ਵਿਦਿਆਰਥੀ ਪਹਿਲਾਂ ਹੀ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਜਾਂਦੇ 20 ਤੋਂ ਵੱਧ ਡਿਸਟੈਂਸ ਸਿੱਖਿਆ ਪ੍ਰੋਗਰਾਮਾਂ ਅਤੇ 14 ਅÏਨਲਾਈਨ ਪ੍ਰੋਗਰਾਮਾਂ ਵਿੱਚ ਦਾਖਲਾ ਲੈ ਚੁੱਕੇ ਹਨ ¢ ਡਿਸਟੈਂਸ ਸਿੱਖਿਆ ਮੋਡ ਦੇ ਤਹਿਤ, ਵਿਦਿਆਰਥੀ ਪ੍ਰਬੰਧਨ ਅਤੇ ਵਣਜ ਦੇ ਪ੍ਰੋਗਰਾਮਾਂ, ਜਿਵੇਂ ਕਿ ਐਮ.ਬੀ.ਏ, ਬੀ.ਬੀ.ਏ, ਐਮ.ਕਾਮ, ਬੀ.ਕਾਮ, ਅਤੇ ਡੀ.ਬੀ.ਏ 'ਚੋਂ ਚੋਣ ਕਰ ਸਕਦੇ ਹਨ ¢ ਕੰਪਿਊਟਰ ਐਪਲੀਕੇਸ਼ਨਾਂ ਅਤੇ ਆਈ.ਟੀ ਦੇ ਖੇਤਰ 'ਚ, ਯੂਨੀਵਰਸਿਟੀ ਐਮ.ਸੀ.ਏ, ਐਮ.ਐਸ.ਸੀ. (ਆਈਟੀ), ਬੀ.ਸੀ.ਏ, ਬੀ.ਐਸ.ਸੀ.. (ਆਈ.ਟੀ), ਅਤੇ ਡੀ.ਸੀ.ਏ ਵਰਗੇ ਪ੍ਰੋਗਰਾਮ ਪੇਸ਼ ਕਰਦੀ ਹੈ¢ ਆਰਟਸ ਅਤੇ ਲਾਇਬ੍ਰੇਰੀ ਸਾਇੰਸ ਸਟ੍ਰੀਮਾਂ ਵਿੱਚ ਅਰਥ ਸ਼ਾਸਤਰ, ਸਿੱਖਿਆ, ਅੰਗਰੇਜ਼ੀ, ਹਿੰਦੀ, ਇਤਿਹਾਸ, ਗਣਿਤ, ਰਾਜਨੀਤੀ ਸ਼ਾਸਤਰ, ਪੰਜਾਬੀ ਅਤੇ ਸਮਾਜ ਸ਼ਾਸਤਰ 'ਚ ਐਮ.ਏ. ਪ੍ਰੋਗਰਾਮ, ਨਾਲ ਹੀ ਬੀਏ, ਐਮ.ਐਲ.ਆਈ.ਐਸ, ਬੀ.ਐਲ.ਆਈ.ਐਸ. ਅਤੇ ਡੀ.ਐਲ.ਆਈ.ਐਸ. ਸ਼ਾਮਿਲ ਹਨ ¢ ਆਨਲਾਈਨ ਸਿੱਖਿਆ ਮੋਡ ਇਕ ਲਚਕਦਾਰ ਅਤੇ ਇੰਟਰਐਕਟਿਵ ਡਿਜੀਟਲ ਸਿੱਖਣ ਦਾ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ¢ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮਾਂ 'ਚ ਐਮ.ਬੀ.ਏ., ਐਮ.ਸੀ.ਏ., ਐਮ.ਐਸ.ਸੀ. (ਗਣਿਤ), ਐਮ.ਸੀ.ਏ. (ਅਰਥਸ਼ਾਸਤਰ), ਐਮ.ਬੀ.ਕਾਮ., ਐਮ.ਏ (ਅੰਗਰੇਜ਼ੀ, ਇਤਿਹਾਸ, ਸਮਾਜ ਸ਼ਾਸਤਰ, ਰਾਜਨੀਤੀ ਵਿਗਿਆਨ), ਬੀ.ਬੀ.ਏ., ਬੀ.ਸੀ.ਏ., ਬੀ.ਏ., ਡੀ.ਬੀ.ਏ., ਅਤੇ ਡੀ.ਸੀ.ਏ. ਸ਼ਾਮਿਲ ਹਨ, ਜੋ ਵਿਦਿਆਰਥੀਆਂ ਨੂੰ ਕਿਤੇ ਵੀ ਆਪਣੀ ਪੜ੍ਹਾਈ ਕਰਨ ਦੀ ਆਗਿਆ ਦਿੰਦੇ ਹਨ ¢ ਐਲ.ਪੀ.ਯੂ. ਦੇ ਡਿਸਟੈਂਸ ਅਤੇ ਆਨਲਾਈਨ ਪ੍ਰੋਗਰਾਮਾਂ 'ਚ ਉਦਯੋਗ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਕਈ ਤਰ੍ਹਾਂ ਦੇ ਵਿਸ਼ੇ-ਵਿਸ਼ੇਸ਼ ਚੋਣਵੇਂ ਵਿਸ਼ੇ ਵੀ ਸ਼ਾਮਿਲ ਹਨ ¢